''ਕੈਨੇਡੀਅਨ ਆਰਮੀ ਦੌੜ'' ''ਚ ਟਰੂਡੋ ਅਤੇ ਹਰਜੀਤ ਸਿੰਘ ਸੱਜਣ ਨੇ ਲਿਆ ਹਿੱਸਾ (ਤਸਵੀਰਾਂ)

09/18/2017 11:15:15 AM

ਓਟਾਵਾ— ਕੈਨੇਡਾ 'ਚ 'ਕੈਨੇਡੀਅਨ ਆਰਮੀ ਦੌੜ' 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨਾਲ ਦੌੜ ਲਗਾਈ। ਵੱਡੀ ਕਤਾਰ 'ਚ ਲੋਕ ਉਨ੍ਹਾਂ ਦੇ ਨਾਲ ਸਨ ਤੇ ਉਹ ਓਟਾਵਾ ਡਾਊਨਟਾਊਨ ਰਾਹੀਂ ਗੁਜ਼ਰੇ । ਇਸ 'ਚ ਬੱਚੇ, ਬੁੱਢੇ ਅਤੇ ਔਰਤਾਂ ਹਰ ਕੋਈ ਬਿਨਾਂ ਵਿਤਕਰੇ ਦੇ ਹਿੱਸਾ ਲੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ 'ਕੈਨੇਡਾ ਆਰਮੀ ਰਨ' ਜ਼ਖ਼ਮੀ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕਰਾਈ ਜਾਣ ਵਾਲੀ ਸਾਲਾਨਾ ਦੌੜ ਹੈ। ਇਹ ਦੌੜ ਦਾ 10ਵਾਂ ਅਡੀਸ਼ਨ ਸੀ। ਹਰ ਸਾਲ ਲਗਭਗ 150 ਲੋਕ ਇਸ ਦੌੜ ਵਿੱਚ ਹਿੱਸਾ ਲੈਂਦੇ ਹਨ। ਇਸ ਦੌੜ ਦੀ ਸ਼ੁਰੂਆਤ 2008 ਵਿੱਚ ਹੋਈ ਸੀ ਤੇ ਉਸ ਸਮੇਂ 700 ਦੌੜਾਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ ਤੇ ਹੁਣ ਲਗਭਗ 22,000 ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।

PunjabKesari
ਟਰੂਡੋ ਨੂੰ ਨਾਲ ਦੌੜਦਿਆਂ ਦੇਖ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ 23:08.4 ਉੱਤੇ ਸਮਾਂ ਰਹਿੰਦਿਆਂ ਦੌੜ ਮੁਕੰਮਲ ਕੀਤੀ। ਉਹ 364ਵੇਂ ਸਥਾਨ ਉੱਤੇ ਰਹੇ। ਉਨ੍ਹਾਂ ਇਸ ਦੌੜ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਵੀ ਪਿੱਛੇ ਛੱਡ ਦਿੱਤਾ।

PunjabKesari

ਸੱਜਣ 25:45.1 ਦਾ ਸਮਾਂ ਲੈ ਕੇ 945ਵੇਂ ਸਥਾਨ ਉੱਤੇ ਰਹੇ। ਬਹੁਤ ਸਾਰੇ ਅਪਾਹਜ ਲੋਕਾਂ ਨੇ ਵ੍ਹੀਲ ਚੇਅਰ ਦੀ ਮਦਦ ਨਾਲ ਇਸ ਦੌੜ 'ਚ ਹਿੱਸਾ ਲਿਆ। ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਕ੍ਰਿਸ ਕੋਚ ਨੇ  ਟਰੂਡੋ ਨਾਲ ਮੁਲਾਕਾਤ ਕੀਤੀ। ਪੂਰੀ ਤਰ੍ਹਾਂ ਵਿਕਸਤ ਨਾ ਹੋਈਆਂ ਲੱਤਾਂ ਅਤੇ ਬਾਹਾਂ ਤੋਂ ਸੱਖਣੇ ਇਸ ਵਿਅਕਤੀ ਨੇ ਹਾਫ ਮੈਰਾਥਨ ਸਕੇਟਬੋਰਡ ਦੀ ਮਦਦ ਨਾਲ ਦੌੜ ਪੂਰੀ ਕੀਤੀ।


Related News