‘ਸਹਾਰਾ ਰੇਗਿਸਤਾਨ’ ਵਿਚ ਟਰੱਕ ਫਸਿਆ, ਪਿਆਸ ਕਾਰਨ 49 ਲੋਕਾਂ ਦੀ ਮੌਤ
Friday, Jun 05, 2026 - 09:08 PM (IST)
ਨਿਆਮੀ, (ਇੰਟ.)- ਨਾਈਜੀਰੀਆ ਦੇ ਉੱਤਰੀ ਨਾਈਜਰ ਦੇ ਸਹਾਰਾ ਰੇਗਿਸਤਾਨ ਵਿਚ ਪਿਆਸ ਕਾਰਨ ਘੱਟੋ-ਘੱਟ 49 ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਟਰੱਕ ਵਿਚ ਉਹ ਸਫ਼ਰ ਕਰ ਰਹੇ ਸਨ ਉਹ ਰਸਤੇ ਵਿਚ ਖ਼ਰਾਬ ਹੋ ਗਿਆ ਸੀ। ਮੁਸਾਫਰਾਂ ਨੇ ਕਈ ਦਿਨਾਂ ਤੱਕ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ।
ਇਹ ਟਰੱਕ ਮਾਲੀ ਦੇ ਹਾਰੌਬਾ ਸ਼ਹਿਰ ਤੋਂ ਰਵਾਨਾ ਹੋਇਆ ਸੀ, ਜੋ ਨਾਈਜਰ ਸਰਹੱਦ ਤੋਂ 300 ਕਿਲੋਮੀਟਰ ਤੋਂ ਵੱਧ ਦੂਰ ਹੈ। ਉਹ ਇਕ ਮੁਸਲਿਮ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ। ਯਾਤਰਾ ਦੌਰਾਨ ਉਨ੍ਹਾਂ ਦਾ ਟਰੱਕ ਖਰਾਬ ਹੋ ਗਿਆ। ਉਹ ਰੇਗਿਸਤਾਨ ਦੀ ਅਜਿਹੀ ਜਗ੍ਹਾ ’ਤੇ ਫਸ ਗਏ ਸਨ, ਜਿਥੇ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਉਥੇ ਪਾਣੀ ਅਤੇ ਬਾਕੀ ਜ਼ਰੂਰੀ ਸਾਮਾਨ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੀ ਜਗ੍ਹਾ ਫਸ ਜਾਣ ਕਾਰਨ ਉਨ੍ਹਾਂ ਕੋਲ ਮੌਜੂਦ ਪਾਣੀ ਖਤਮ ਹੋ ਗਿਆ।
ਇਸ ਹਾਦਸੇ ਵਿਚ ਸਿਰਫ 2 ਲੋਕ ਹੀ ਬਚ ਸਕੇ। ਉਨ੍ਹਾਂ ਨੇ ਕਿਸੇ ਤਰ੍ਹਾਂ ਰੇਗਿਸਤਾਨ ਪਾਰ ਕਰ ਕੇ ਨੇੜਲੇ ਸ਼ਹਿਰ ਅਸਾਮਾਕਾ ਤੱਕ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਅਤੇ ਉਥੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਬਚਾਅ ਟੀਮ ਮੌਕੇ ’ਤੇ ਪਹੁੰਚੀ ਤਾਂ ਟਰੱਕ ਦੇ ਹੇਠਾਂ ਅਤੇ ਉਸ ਦੇ ਆਲੇ-ਦੁਆਲੇ ਦਰਜਨਾਂ ਲਾਸ਼ਾਂ ਪਈਆਂ ਮਿਲੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
