ਇਕੱਲੇਪਨ ਤੋਂ ਪ੍ਰੇਸ਼ਾਨ ਸ਼ਖਸ ਨੇ ਕਰ ਦਿੱਤਾ ਇਹ ਕਾਰਾ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ
Friday, Oct 02, 2020 - 12:12 PM (IST)

ਬ੍ਰਿਟੇਨ—ਕੋਰੋਨਾ ਦੇ ਚੱਲਦੇ ਪੂਰੀ ਦੁਨੀਆ ਦੇ ਲਾਈਫ ਸਟਾਈਲ 'ਚ ਕਾਫੀ ਬਦਲਾਅ ਆਇਆ ਹੈ। ਇਸ ਦੌਰਾਨ ਕੁਝ ਲੋਕ ਲਾਕਡਾਊਨ ਦੀ ਵਜ੍ਹਾ ਨਾਲ ਕਾਫੀ ਪ੍ਰੇਸ਼ਾਨੀ ਝੱਲ ਰਹੇ ਸਨ। ਇਸ ਸਮੇਂ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਖਸ ਨੇ ਆਪਣੇ ਇਕੱਲੇਪਣ ਤੋਂ ਤੰਗ ਆ ਕੇ ਹੁਣ ਆਪਣੀ ਫੇਸਬੁੱਕ 'ਤੇ ਆਪਣੀ ਸੇਲ ਲਗਾ ਦਿੱਤੀ ਹੈ।
ਦਰਅਸਲ ਇਹ ਮਾਮਲਾ ਬ੍ਰਿਟੇਨ ਦਾ ਹੈ। ਇਥੇ ਨਾਰਥਸ਼ਾਇਰ ਦੇ ਰਹਿਣ ਵਾਲੇ 30 ਸਾਲ ਦੇ ਐਲਨ ਕਲੇਟਾਨ ਬੀਤੇ 10 ਸਾਲ ਤੋਂ ਸਿੰਗਲ ਹੈ। ਉਨ੍ਹਾਂ ਨੇ ਕਈ ਡੇਟਿੰਗ ਐਪਸ ਵਰਤੋਂ ਕੀਤੀਆਂ ਪਰ ਉਸ ਨੂੰ ਕੋਈ ਵੀ ਪਾਰਟਨਰ ਨਹੀਂ ਮਿਲਿਆ ਤਾਂ ਫਿਰ ਉਸ ਨੇ ਖੁਦ ਦੀ ਸੇਲ ਲਗਾਉਣ ਦੀ ਤਰਕੀਬ ਕੱਢੀ।
ਐਲਨ ਪੇਸ਼ੇ ਤੋਂ ਡਰਾਈਵਰ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਖੁਦ ਨੂੰ ਮੁਫਤ ਅਤੇ ਵਰਤੋਂ ਲਈ ਚੰਗੀ ਕੰਡੀਸ਼ਨ 'ਚ ਦੱਸਿਆ। ਖੁਦ ਨੂੰ ਵੇਚਣ ਲਈ ਪੂਰੀ ਤਰ੍ਹਾਂ ਤਿਆਰ ਐਲਨ ਨੂੰ ਇਸ ਪੋਸਟ 'ਤੇ ਕਾਫੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।
ਐਲਨ ਦੀ ਇਹ ਫੇਸਬੁੱਕ ਪੋਸਟ ਸੋਸ਼ਲ ਮੀਡੀਆ 'ਤੇ ਜਮ੍ਹ ਕੇ ਵਾਇਰਲ ਹੋ ਰਹੀ ਹੈ। ਪੋਸਟ 'ਚ ਉਸ ਨੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਵੀ ਵਾਇਰਲ ਹੋ ਰਹੀਆਂ ਹਨ। ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ।
ਉਸ ਦੀ ਪੋਸਟ 'ਤੇ ਕਈ ਲੜਕੀਆਂ ਨੇ ਉਸ ਦੇ ਨਾਲ ਡੇਟ 'ਤੇ ਜਾਣ ਦੀ ਬੇਨਤੀ ਕੀਤੀ ਹੈ। ਇਸ 'ਚ ਅਸਫਲ ਹੋਣ ਦੇ ਬਾਅਦ ਉਸ ਨੇ ਆਪਣੇ ਬਾਰੇ 'ਚ ਸਾਰੀ ਜਾਣਕਾਰੀ ਇਕ ਜਗ੍ਹਾ ਦੇ ਕੇ ਖੁਦ ਨੂੰ ਸੇਲ 'ਤੇ ਲਗਾ ਦਿੱਤੀ।ਦਿੱਤੀ।