ਫਿਲੀਪੀਨ ’ਚ ਤੂਫ਼ਾਨ ਕਾਰਨ 19 ਲੋਕਾਂ ਦੀ ਮੌਤ

Thursday, Oct 14, 2021 - 01:30 PM (IST)

ਫਿਲੀਪੀਨ ’ਚ ਤੂਫ਼ਾਨ ਕਾਰਨ 19 ਲੋਕਾਂ ਦੀ ਮੌਤ

ਮਨੀਲਾ (ਭਾਸ਼ਾ) : ਫਿਲੀਪੀਨ ਵਿਚ ਆਏ ਤੂਫ਼ਾਨ ਦੀ ਵਜ੍ਹਾ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਆਫ਼ਤ ਪ੍ਰਤੀਕਿਰਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਿਲੀਪੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੋਰ 11 ਮੌਤਾਂ ਦੀ ਹੁਣ ਵੀ ਜਾਂਚ ਕਰ ਰਹੇ ਹਨ। ਉਨ੍ਹਾਂ ਮੁਤਾਬਕ, ਹੋ ਸਕਦਾ ਹੈ ਕਿ ਇਨ੍ਹਾਂ 11 ਮੌਤਾਂ ਦਾ ਕਾਰਨ ਤੂਫ਼ਾਨ ‘ਕੋਮਪਾਸੂ’ ਹੋਵੇ। ਇਸ ਤੂਫ਼ਾਨ ਕਾਰਨ ਜ਼ਮੀਨ ਖ਼ਿਸਕ ਗਈ ਅਤੇ ਅਚਾਨਕ ਹੜ੍ਹ ਆ ਗਿਆ। ਉਥੇ ਹੀ ਫਿਲੀਪੀਨ ਵਿਚ 14 ਹੋਰ ਲੋਕ ਲਾਪਤਾ ਹਨ।

‘ਕੋਮਪਾਸੂ’ ਦੀ ਵਜ੍ਹਾ ਨਾਲ ਹਾਂਗਕਾਂਗ ਵਿਚ ਵੀ ਇਕ ਸ਼ਖ਼ਸ ਦੀ ਮੌਤ ਹੋ ਗਈ ਹੈ। ਇਹ ਤੂਫ਼ਾਨ ਬੁੱਧਵਾਰ ਨੂੰ ਦੱਖਣੀ ਚੀਨ ਵਿਚ ਸਮੁੰਦਰ ਨੂੰ ਪਾਰ ਕਰਨ ਦੌਰਾਨ ਤਾਕਤਵਰ ਤੂਫ਼ਾਨ ਵਿਚ ਤਬਦੀਲ ਹੋ ਗਿਆ ਸੀ ਪਰ ਚੀਨ ਦੇ ਹੈਨਾਨ ਸੂਬੇ ਦੇ ਤੱਟ ਤੋਂ ਅੱਗੇ ਵੱਧਣ ਦੌਰਾਨ ‘ਕੋਮਪਾਸੂ’ ਫਿਰ ਤੋਂ ਸਾਧਾਰਨ ਤੂਫ਼ਾਨ ਵਿਚ ਤਬਦੀਲ ਹੋ ਗਿਆ ਅਤੇ ਕਮਜ਼ੋਰ ਹੋ ਗਿਆ। ਇਹ ਹੁਣ ਵਿਅਤਨਾਮ ਵੱਲ ਵੱਧ ਰਿਹਾ ਹੈ ਅਤੇ ਇਸ ਦੌਰਾਨ ਹਵਾਵਾਂ ਦੀ ਗਤੀ 65 ਕਿਲੋਮੀਟਰ ਪ੍ਰਤੀ ਘੰਟਾ ਹੈ।


author

cherry

Content Editor

Related News