78ਵੇਂ  ਸੁਤੰਤਰਤਾ ਦਿਵਸ ਮੌਕੇ ਜਰਮਨ ਦੇ ਹਮਬਰਗ ਵਿਖੇ ਲਹਿਰਾਇਆ ਤਿਰੰਗਾ ਝੰਡਾ

Monday, Aug 19, 2024 - 01:17 PM (IST)

78ਵੇਂ  ਸੁਤੰਤਰਤਾ ਦਿਵਸ ਮੌਕੇ ਜਰਮਨ ਦੇ ਹਮਬਰਗ ਵਿਖੇ ਲਹਿਰਾਇਆ ਤਿਰੰਗਾ ਝੰਡਾ

ਮਿਲਾਨ (ਸਾਬੀ ਚੀਨੀਆ ) ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਜਿੱਥੇ ਦੇਸ਼ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਸਨ ਉੱਥੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਵੱਲੋ ਦੇਸ਼ ਦਾ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਰ੍ਹਾਂ ਜਰਮਨ ਦੇ ਸ਼ਹਿਰ ਹਮਬਰਗ ਵਿਚ ਵੱਸਦੇ ਭਾਰਤੀਆਂ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਇੱਕ 'ਤਿਰੰਗਾ ਪਰੇਡ' ਵੀ ਕੱਢੀ ਗਈ, ਜਿਸ ਵਿਚ ਬਹੁਤ ਸਾਰੇ ਜਰਮਨ ਲੋਕਾਂ ਤੋਂ ਇਲਾਵਾ 300 ਸੋ ਦੇ ਕਰੀਬ ਭਾਰਤੀ ਲੋਕਾਂ ਨੇ ਹਿੱਸਾ ਲਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਆਯੋਜਿਤ

PunjabKesari

ਇਸ ਪਰੇਡ ਨੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸਮਾਗਮਾਂ ਦੀ ਸ਼ਾਨ ਨੂੰ ਵਧਾਇਆ।ਇਸ ਮੌਕੇ ਹਮਬਰਗ ਸਿਟੀ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ ਜਿੰਨਾਂ ਵੱਲੋ ਭਾਰਤੀ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ। ਇਸ ਪ੍ਰੋਗਰਾਮ ਦੇ ਪ੍ਰਬੰਧ ਪ੍ਰਮੋਦ ਕੁਮਾਰ ਮਿੰਟੂ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋ ਕੀਤੇ ਗਏ ਸਨ। ਇਸ ਮੌਕੇ ਦੇਸ਼ -ਭਗਤੀ ਨੂੰ ਪ੍ਰਗਟਾਉਂਦੀਆਂ ਰਚਨਾਵਾਂ ਅਤੇ ਰਾਸ਼ਟਰੀ ਪ੍ਰੇਮ ਭਰੇ ਗੀਤਾਂ ਦੇ ਮਾਹੌਲ ਵਿਚ ਹਰ ਕੋਈ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News