ਅਮਰੀਕਾ ’ਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ’ਤੇ ਸ਼ਰਧਾਂਜਲੀ ਕੀਤੀ ਗਈ ਭੇਂਟ

Tuesday, Feb 01, 2022 - 12:51 PM (IST)

ਅਮਰੀਕਾ ’ਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ’ਤੇ ਸ਼ਰਧਾਂਜਲੀ ਕੀਤੀ ਗਈ ਭੇਂਟ

ਹਿਊਸਟਨ (ਭਾਸ਼ਾ)- ਅਮਰੀਕਾ ਭਰ ਵਿਚ ਕਈ ਸੰਸਥਾਵਾਂ, ਜਿਨ੍ਹਾਂ ਵਿਚ ਈਟਰਨਲ ਗਾਂਧੀ ਮਿਊਜ਼ੀਅਮ ਹਿਊਸਟਨ, ਆਰੀਆ ਸਮਾਜ ਗਰੇਟਰ ਹਿਊਸਟਨ, ਯੂਨਿਟੀ ਹਿਊਸਟਨ ਅਤੇ ਇਸਮਾਈਲੀ ਜਮਾਤਖਾਨਾ ਕੇਂਦਰ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ  ਕੀਤੀ। ਆਰੀਆ ਸਮਾਜ ਵੱਲੋਂ ਐਤਵਾਰ ਨੂੰ ਵੱਖ-ਵੱਖ ਧਰਮਾਂ ਦੀ ਇਕ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਦੌਰਾਨ ‘ਰਾਸ਼ਟਰਪਿਤਾ’ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਪਸੰਦੀਦਾ ਭਜਨ ਗਾਏ ਗਏ। ਈਟਰਨਲ ਗਾਂਧੀ ਮਿਊਜ਼ੀਅਮ ਹਿਊਸਟਨ ਦੇ ਸਹਿ-ਸੰਸਥਾਪਕ ਅਤੁਲ ਬੀ ਕੋਠਾਰੀ ਨੇ ਕਿਹਾ, ‘ਇਸ ਸ਼ਰਧਾਂਜਲੀ ਪ੍ਰੋਗਰਾਮ ਵਿਚ ਬਾਪੂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਉੱਤਮ ਆਦਰਸ਼ਾਂ ਨੂੰ ਪ੍ਰਸਿੱਧ ਬਣਾਉਣ ਦੀ ਸਾਡੀ ਨਿਮਾਣੀ ਕੋਸ਼ਿਸ਼ ਹੈ।’

ਇਹ ਵੀ ਪੜ੍ਹੋ: ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ

‘ਈਟਰਨਲ ਗਾਂਧੀ ਮਿਊਜ਼ੀਅਮ ਹਿਊਸਟਨ’ ਸੱਚਾਈ, ਅਹਿੰਸਾ, ਪਿਆਰ ਅਤੇ ਸੇਵਾ ਦੇ ਵਿਸ਼ਵਵਿਆਪੀ ਮੁੱਲਾਂ ਨੂੰ ਉਤਸ਼ਾਹਿਤ ਕਰਨ ਵਾਲੀ ਇਕ ਗੈਰ-ਲਾਭਕਾਰੀ ਸੰਸਥਾ ਹੈ। ਇਹ ਅਮਰੀਕਾ ਦਾ ਪਹਿਲਾ ਅਜਾਇਬ ਘਰ ਹੈ ਜੋ ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਆਦਰਸ਼ਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਭਾਰਤ ਦੇ ਕੌਂਸਲ ਜਨਰਲ ਅਸੀਮ ਮਹਾਜਨ ਅਤੇ ਗਾਂਧੀਵਾਦੀ ਸੀਤਾ ਕਪਾੜੀਆ ਸਮੇਤ ਇਸ ਮੌਕੇ ’ਤੇ ਆਏ ਵਿਸ਼ੇਸ਼ ਪਤਵੰਤਿਆਂ ਨੇ ਪ੍ਰਤੀਕਾਤਮਕ ਦੀਵੇ ਜਗਾਏੇੇ। ਇਸ ਤੋਂ ਬਾਅਦ ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਕ ਡਿਜੀਟਲ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਸ਼ੋਭਨਾ ਰਾਧਾਕ੍ਰਿਸ਼ਨ ਨੇ ‘ਸਤਿਆਗ੍ਰਹਿ - ਗਲੋਬਲ ਸ਼ਾਂਤੀ ਦਾ ਮਾਰਗ’ ਵਿਸ਼ੇ ’ਤੇ ਕਹਾਣੀ ਸੁਣਾਈ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News