ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ

08/09/2021 10:26:08 AM

ਦੁਬਈ : ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਭਾਰਤ ਵਿਚ ਫਸੇ ਯੂ.ਏ.ਈ. ਦੇ ਨਿਵਾਸੀ ਅਤੇ ਕਾਮੇ ਵਾਪਸ ਪਰਤ ਰਹੇ ਹਨ ਪਰ ਭਾਰਤ ਤੋਂ ਯੂ.ਏ.ਈ. ਲਈ ਹਵਾਈ ਕਿਰਾਏ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਜਿਸ ਵਿਚ ਬੀਤੇ ਦਿਨੀਂ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਟਰੈਵਲ ਏਜੰਟ ਨੇ ਕਿਹਾ ਕਿ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਦੀ ਘੋਸ਼ਣਾ ਦੇ ਬਾਅਦ ਤੋਂ ਭਾਰਤ ਤੋਂ ਯੂ.ਏ.ਈ. ਲਈ ਸਾਰੇ ਰੂਟਾਂ ’ਤੇ ਟਿਕਟ ਦੀਆਂ ਕੀਮਤਾਂ ਵਿਚ ਘੱਟ ਤੋਂ ਘੱਟ 50 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਕਬਜ਼ੇ ਵਾਲੇ ਇਲਾਕਿਆਂ ’ਚ ਤਾਲਿਬਾਨੀ ਰਾਜ ਸ਼ੁਰੂ, ਕੁੜੀਆਂ ਨੂੰ ਅਗਵਾ ਕਰ ਕੇ ਲੜਾਕਿਆਂ ਨਾਲ ਕਰਵਾ ਰਹੇ ਜ਼ਬਰੀ ਵਿਆਹ

ਕੋਚੀ, ਕੇਰਲ ਤੋਂ ਦੁਬਈ, ਯੂ.ਏ.ਈ. ਲਈ ਨੋਟ ਸਟਾਪ, ਵਨ-ਵੇਅ, ਇਕੋਨਾਮੀ ਟਿਕਟ, ਜਿਸ ਦੀ ਕੀਮਤ ਆਮਤੌਰ ’ਤੇ Dh700-Dh850 ਸੀ ਪਰ ਹੁਣ ਇਸ ਦੀ ਕੀਮਤ Dh1050-Dh1100 ਤੱਕ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਇਕੋਨਾਮੀ ਕਲਾਸ ਲਈ ਹਵਾਈ ਕਿਰਾਇਆ, ਮੁੰਬਈ ਤੋਂ ਦੁਬਈ ਵਿਚਾਲੇ Dh1300 ਤੋਂ ਜ਼ਿਆਦਾ ਹੋ ਚੁੱਕਾ ਹੈ। ਇਹ 12 ਅਗਸਤ ਅਤੇ ਉਸ ਦੇ ਬਾਅਦ ਸ਼ੁਰੂ ਹੋਣ ਵਾਲੇ ਹਫ਼ਤੇ ਲਈ ਅਥਸਾਈ ਕਿਰਾਇਆ ਹੈ। 

ਇਹ ਵੀ ਪੜ੍ਹੋ: ਚਿੰਤਾਜਨਕ! ਅਮਰੀਕਾ ’ਚ ਕੋਵਿਡ-19 ਦੇ ਰੋਜ਼ਾਨਾ ਆ ਰਹੇ ਹਨ 1 ਲੱਖ ਮਾਮਲੇ

ਕਰਾਚੀ ਤੋਂ ਦੁਬਈ ਲਈ ਇਕੋਨਾਮੀ ਕਲਾਸ ਦੀ ਟਿਕਟ ਜੋ ਆਮ ਰੂਪ ਨਾਲ Dh600-Dh650 ਵਿਚ ਵੇਚੀ ਜਾਂਦੀ ਸੀ, ਹੁਣ ਉਨ੍ਹਾਂ ਦੀ ਕੀਮਤ Dh1200 ਅਤੇ ਉਸ ਤੋਂ ਵੀ ਜ਼ਿਆਦਾ ਹੈ। ਟਿਕਟ ਦੀ ਕੀਮਤ ਵਿਚ ਇਹ ਵਾਧਾ ਦੁੱਗਣਾ ਹੈ। ਟਿਕਟ ਦੀਆਂ ਕੀਮਤਾਂ ਵਿਚ ਇੰਨਾ ਵਾਧਾ ਭਾਰਤ ਦੇ ਵੱਖ-ਵੱਖ ਸ਼ਹਿਰਾਂ ਨੂੰ ਯੂ.ਏ.ਈ. ਨਾਲ ਜੋੜ ਵਾਲੇ ਰੂਟਾਂ ’ਤੇ ਯਾਤਰੀਆਂ ਦੀ ਵੱਡੀ ਸੰਖਿਆ ਵੱਲ ਇਸ਼ਾਰਾ ਕਰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News