ਬੰਗਲਾਦੇਸ਼ ''ਚ ਚੋਣਾਂ ਤੋਂ ਪਹਿਲਾਂ ਵੱਡਾ ਹਾਦਸਾ, ਢਾਕਾ ''ਚ ਟ੍ਰੇਨ ਨੂੰ ਲੱਗੀ ਅੱਗ, 5 ਲੋਕਾਂ ਦੀ ਹੋਈ ਮੌਤ

01/06/2024 4:29:33 AM

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਵਿਚ ਸ਼ੁੱਕਰਵਾਰ ਨੂੰ ਇਕ ਯਾਤਰੀ ਟ੍ਰੇਨ ’ਚ ਅੱਗ ਲੱਗਣ ਕਾਰਨ 5 ਯਾਤਰੀਆਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਟ੍ਰੇਨ ’ਚ ਕੁਝ ਭਾਰਤੀ ਨਾਗਰਿਕ ਵੀ ਸਫ਼ਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ ਸੀ।

ਇਹ ਵੀ ਪੜ੍ਹੋ- ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਕੀਤਾ ਛੁੱਟੀਆਂ ਦਾ ਐਲਾਨ

ਪੁਲਸ ਨੂੰ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਅਸ਼ਾਂਤੀ ਦੌਰਾਨ ਸਾੜ-ਫੂਕ ਦਾ ਸ਼ੱਕ ਹੈ। ਪੁਲਸ ਮੁਖੀ ਅਨਵਰ ਹੁਸੈਨ ਨੇ ਕੋਈ ਜ਼ਿਆਦਾ ਵੇਰਵਾ ਦਿੱਤੇ ਬਗੈਰ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਅੱਗ ਦੀ ਘਟਨਾ ਇਕ ਭੰਨ-ਤੋੜ ਦੀ ਕਾਰਵਾਈ ਸੀ। ਇਹ ਟ੍ਰੇਨ ਪੱਛਮੀ ਸ਼ਹਿਰ ਜੇਸੋਰ ਤੋਂ ਢਾਕਾ ਜਾ ਰਹੀ ਸੀ। ਇਸ ਦੌਰਾਨ ਟ੍ਰੇਨ ਨੂੰ ਅੱਗ ਲੱਗ ਗਈ। ਇਸ ਬਾਰੇ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤਾਂ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਮੁਸ਼ਕਲ ਨਾਲ ਅੱਗ ਬੁਝਾਈ।

ਇਹ ਵੀ ਪੜ੍ਹੋ- CBSE ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਕੀਤੇ ਬਦਲਾਅ

ਫਾਇਰ ਸਰਵਿਸ ਅਧਿਕਾਰੀ ਰਕਜੀਬੁਲ ਹਸਨ ਨੇ ਦੱਸਿਆ ਕਿ ਬੇਨਾਪੋਲ ਐਕਸਪ੍ਰੈੱਸ ਦੇ ਘੱਟੋ-ਘੱਟ ਚਾਰ ਡੱਬਿਆਂ ਨੂੰ ਅੱਗ ਲੱਗ ਗਈ, ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਹੋਰ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News