ਜਾਪਾਨ ਵਿਚ ਬਫਰ ਸਟਾਪ ਨਾਲ ਟਕਰਾਈ ਚਾਲਕ ਰਹਿਤ ਕਾਰ ਟ੍ਰੇਨ, 14 ਹੋਈ ਜ਼ਖਮੀ

Sunday, Jun 02, 2019 - 05:06 PM (IST)

ਜਾਪਾਨ ਵਿਚ ਬਫਰ ਸਟਾਪ ਨਾਲ ਟਕਰਾਈ ਚਾਲਕ ਰਹਿਤ ਕਾਰ ਟ੍ਰੇਨ, 14 ਹੋਈ ਜ਼ਖਮੀ

ਜਾਪਾਨ (ਏਜੰਸੀ)- ਸਬਅਰਬਨ ਟੋਕੀਓ ਵਿਚ ਚਾਲਕਰਹਿਤ ਕਾਰ ਟ੍ਰੇਨ ਦੁਰਘਟਨਾਗ੍ਰਸਤ ਹੋ ਗਈ, ਇਸ ਦੁਰਘਟਨਾ ਵਿਚ ਤਕਰੀਬਨ 14 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹ ਇਲਾਜ ਅਧੀਨ ਹਨ। ਇਸ ਹਾਦਸੇ ਤੋਂ ਬਾਅਦ ਟ੍ਰੇਨ ਦਾ ਟ੍ਰੈਕ ਬੰਦ ਕਰ ਦਿੱਤਾ ਗਿਆ। ਦੁਰਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਾਰ ਟ੍ਰੇਨ ਗਲਤ ਦਿਸ਼ਾ ਵਿਚ ਚਲੀ ਗਈ ਅਤੇ ਕੁਝ ਦੂਰੀ 'ਤੇ ਅੱਗੇ ਵਧਣ ਤੋਂ ਬਾਅਦ ਇਹ ਬਫਰ ਸਟਾਪ ਨਾਲ ਟਕਰਾ ਗਈ। ਟ੍ਰੇਨ ਆਪਰੇਟਰਸ ਦੇ ਪ੍ਰਮੁੱਖ ਅਕਿਹਿਕੋ ਮਿਕਾਮੀ ਨੇ ਇਸ ਮਾਮਲੇ ਵਿਚ ਕਿਹਾ ਕਿ ਟ੍ਰੇਨ ਤਕਰੀਬਨ 20 ਮੀਟਰ ਤੱਕ ਗਲਤ ਦਿਸ਼ਾ ਵਿਚ ਅੱਗੇ ਵਧੀ। ਇਸ ਤੋਂ ਬਾਅਦ ਉਹ ਬਫਰ ਸਟਾਪ ਨਾਲ ਟਕਰਾ ਗਈ। ਇਨ ਆਟੋਮੇਟਿਡ ਅਤੇ ਡ੍ਰਾਇਵਰਲੈੱਸ ਕਾਰ ਟ੍ਰੇਨਾਂ ਦਾ ਪ੍ਰੀਖਣ ਸਫਲਤਾ ਨਾਲ ਕੀਤਾ ਗਿਆ ਅਤੇ ਸਫਲ ਹੋਣ ਤੋਂ ਬਾਅਦ ਹੀ ਲੋਕਾਂ ਲਈ ਇਹ ਸੇਵਾ ਸ਼ੁਰੂ ਕੀਤੀ ਗਈ।
ਜਾਪਾਨ ਵਿਚ ਇਹ ਟ੍ਰੇਨਾਂ ਸਾਲਾਂ ਤੋਂ ਚੱਲ ਰਹੀਆਂ ਹਨ। ਐਕਸੀਡੈਂਟ ਤੋਂ ਬਾਅਦ ਆਪ੍ਰੇਟਰ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਵਿਚ ਕੁਝ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਸੇਵਾ ਫਿਰ ਤੋਂ ਕਦੋਂ ਤੱਕ ਬਹਾਲ ਹੋ ਸਕੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਆਟੋਮੈਟਿਕ ਕਾਰਾਂ ਦੇ ਦੁਰਘਟਨਾਗ੍ਰਸਤ ਹੋਣ ਤੋਂ 2 ਇੰਸੀਡੈਂਟ ਹੋ ਚੁੱਕੇ ਹਨ। ਜਿਸ ਨਾਲ ਇਕ ਦੁਰਘਟਨਾ ਉਬਰ ਨਾਲ ਜੁੜੀ ਹੈ। ਇਸ ਵਿਚ ਦੁਰਘਟਨਾ ਇਕ ਪੈਦਲ ਯਾਤਰੀ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜਾ ਐਕਸੀਡੈਂਟ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦਾ ਹੋਇਆ ਸੀ।


author

Sunny Mehra

Content Editor

Related News