ਬ੍ਰਾਜ਼ੀਲ ਦੇ ਵਿਨਹੇਡੋ 'ਚ ਵੱਡਾ ਜਹਾਜ਼ ਹਾਦਸਾ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ (ਵੀਡੀਓ)

Friday, Aug 09, 2024 - 11:13 PM (IST)

ਬ੍ਰਾਜ਼ੀਲ ਦੇ ਵਿਨਹੇਡੋ 'ਚ ਵੱਡਾ ਜਹਾਜ਼ ਹਾਦਸਾ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ (ਵੀਡੀਓ)

ਇੰਟਰਨੈਸ਼ਨ ਡੈਸਕ : ਬ੍ਰਾਜ਼ੀਲ ਦੇ ਵਿਨਹੇਡੋ ਵਿਚ ਇਕ ਵੱਡਾ ਜਹਾਜ਼ ਹਾਦਸਾ ਵਾਪਰਣ ਦੀ ਖਬਰ ਮਿਲੀ ਹੈ। ਸਥਾਨਕ ਖਬਰਾਂ ਮੁਤਾਬਕ ਬ੍ਰਾਜ਼ੀਲ ਦੇ ਵਿਨਹੇਡੋ 'ਚ 68 ਲੋਕਾਂ ਨੂੰ ਲਿਜਾਣ ਦੀ ਸਮਰੱਥਾ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਫਿਲਹਾਲ ਜਹਾਜ਼ 'ਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਫਿਲਹਾਲ ਘਟਨਾ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਵਿਚ ਕੁਝ ਘਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਹਨ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਆਈ ਹੈ। ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਇਕ ਜਹਾਜ਼ ਹਵਾ ਵਿਚ ਉੱਡਦਾ ਹੋਇਆ ਅਚਾਨਕ ਹੀ ਜ਼ਮੀਨ 'ਤੇ ਆ ਡਿੱਗਦਾ ਹੈ। 
 


author

Baljit Singh

Content Editor

Related News