ਚੀਨ 'ਚ ਭਾਰੀ ਮੀਂਹ ਕਾਰਨ 15 ਲੋਕਾਂ ਦੀ ਮੌਤ, 1 ਲੱਖ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ
Wednesday, Jul 05, 2023 - 01:58 PM (IST)
ਬੀਜਿੰਗ (ਵਾਰਤਾ)- ਦੱਖਣੀ-ਪੁੱਛਮੀ ਚੀਨ ਦੇ ਚੋਂਗਕਿੰਗ ਵਿਚ ਸੋਮਵਾਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਲਾਪਤਾ ਹੋ ਗਏ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਪ੍ਰਬੰਧਨ ਦੇ ਮਿਊਂਸੀਪਲ ਬਿਊਰੋ ਨੇ ਕਿਹਾ ਕਿ ਮੁੱਖ ਰੂਪ ਨਾਲ ਮੀਂਹ ਨੇ ਯਾਂਗਤਜੀ ਨਦੀ ਦੇ ਆਸ-ਪਾਸ ਦੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਹੜ੍ਹ ਅਤੇ ਭੂ-ਵਿਗਿਆਨਕ ਤਬਾਹੀ ਵਰਗੀਆਂ ਘਟਨਾਵਾਂ ਵਾਪਰੀਆਂ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ
ਇਸ ਨਾਲ 19 ਜ਼ਿਲ੍ਹਿਆਂ ਅਤੇ ਕਾਉਂਟੀਆਂ ਵਿਚ 1 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬਿਊਰੋ ਨੇ ਇਕ ਬਿਆਨ ਵਿਚ ਕਿਹਾ ਕਿ 7,500 ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਫਸਲਾਂ ਤਬਾਹ ਹੋ ਗਈਆਂ ਹਨ। ਸ਼ਹਿਰ ਵਿਚ ਐਮਰਜੈਂਸੀ ਰਿਸਪਾਂਸ ਹੈੱਡਕੁਆਰਟਰ ਨੇ ਰਾਹਤ ਪ੍ਰਤਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵਾਂਝੋਊ ਜ਼ਿਲ੍ਹੇ ਲਈ ਟੈਂਟ, ਕੰਬਲ, ਫੋਲਡਿੰਗ ਬੈੱਡਾਂ ਸਮੇਤ ਆਫ਼ਤ ਰਾਹਤ ਸਮੱਗਰੀ ਦੀਆਂ 29 ਹਜ਼ਾਰ ਤੋਂ ਵੱਧ ਵਸਤੂਆਂ ਉਨ੍ਹਾਂ ਖੇਤਰਾਂ ਲਈ ਅਲਾਟ ਕੀਤੀਆਂ ਗਈਆਂ ਹਨ, ਜਿੱਥੇ ਰਿਕਾਰਡ ਮੀਂਹ ਪਿਆ ਹੈ।
ਇਹ ਵੀ ਪੜ੍ਹੋ: ਪੰਤ ਤੋਂ ਬਾਅਦ ਭਾਰਤੀ ਟੀਮ ਦੇ ਇਕ ਹੋਰ ਖਿਡਾਰੀ ਨਾਲ ਵਾਪਰਿਆ ਹਾਦਸਾ, ਕਾਰ ਨੂੰ ਕੈਂਟਰ ਨੇ ਮਾਰੀ ਟੱਕਰ