ਟੋਰਾਂਟੋ ਸਪ੍ਰਿੰਗਸ ਮੋਟਰਸਾਈਕਲ ਸ਼ੋਅ, ਦੇਖੋ ਤਸਵੀਰਾਂ
Friday, Apr 12, 2019 - 11:04 PM (IST)

ਟੋਰਾਂਟੋ - ਦੁਨੀਆ ਭਰ 'ਚ ਮੋਟਰਸਾਈਕਲਾਂ ਦੇ ਦੀਵਾਨਿਆਂ ਦੀ ਕਮੀ ਨਹੀਂ ਹੈ। ਹਮੇਸ਼ਾ ਕੁਝ ਵੱਖਰਾ ਡਿਜ਼ਾਈਨ, ਪਾਵਰ, ਮਾਇਲੈੱਜ ਜਾਂ ਕੀਮਤ ਦੇ ਆਧਾਰ 'ਤੇ ਇਹ ਲੋਕ ਮੋਟਰਸਾਈਕਲ ਖਰੀਰਦੇ ਹਨ। ਪਰ ਇਸ ਦੇ ਲਈ ਸਭ ਤੋਂ ਖਾਸ ਹੁੰਦਾ ਹੈ ਟੋਰਾਂਟੋ ਦਾ ਸਪ੍ਰਿੰਗਸ ਮੋਟਰਸਾਈਕਲ ਸ਼ੋਅ ਕਿਉਂਕਿ ਇਥੋਂ ਸਿਰਫ ਬਾਈਕ ਨਹੀਂ ਮਿਲਦੀ ਬਲਕਿ ਅਜਿਹੀਆਂ ਬਾਈਕਸ ਮਿਲਦੀਆਂ ਹਨ ਜੋ ਆਪਣੇ ਆਪ 'ਚ ਵੱਖਰੀ ਗੱਲਬਾਤ ਰੱਖਦੀਆਂ ਹਨ। ਕੈਨੇਡਾ 'ਚ ਆਯੋਜਿਤ ਹੋਏ ਟੋਰਾਂਟੋ ਦੇ 30ਵੇਂ ਸਪ੍ਰਿੰਗਸ ਮੋਟਰਸਾਈਕਲ ਸ਼ੋਅ ਦਾ ਵੀ ਕੁਝ ਅਜਿਹਾ ਹੀ ਨਜ਼ਾਰਾ ਸੀ।
ਦੱਸ ਦਈਏ ਕਿ ਟੋਰਾਂਟੋ ਦੇ 30ਵੇਂ ਸਪ੍ਰਿੰਗਸ ਮੋਟਰਸਾਈਕਲ ਸ਼ੋਅ 'ਚ ਸੈਂਕੜੇ ਮੋਟਰਸਾਈਕਲ ਅਤੇ ਪਾਰਟਸ ਨਿਰਮਾਤਾਵਾਂ ਅਤੇ ਸਪਾਂਸਰਸ ਨੇ ਹਿੱਸਾ ਲਿਆ। ਇਥੇ ਪੂਰੀ ਤਰ੍ਹਾਂ ਨਾਲ ਕਸਟਮ ਮੇਡ ਮੋਟਰਸਾਈਕਲ ਨੂੰ ਦਿਖਾਇਆ ਗਿਆ। ਸ਼ੋਅ ਦੀਆਂ ਜ਼ਿਆਦਾਤਰ ਬਾਈਕਸ ਆਪਣੇ ਆਪ 'ਚ ਅਨੋਖੀ ਅਤੇ ਕਸਟਮ ਮੇਡ ਹੁੰਦੀਆਂ ਹਨ। ਇਨ੍ਹਾਂ ਦੀ ਦੀਵਾਨਗੀ ਪਿਛਲੇ 30 ਸਾਲਾਂ ਤੋਂ ਚੱਲੀ ਆ ਰਹੀ ਹੈ। ਟੋਰਾਂਟੋ ਮੋਟਰਸੀਕਲ ਦਾ ਪਹਿਲਾਂ ਸ਼ੋਅ 22 ਅਪ੍ਰੈਲ, 1990 ਸ਼ੁਰੂ ਹੋਇਆ ਸੀ। ਉਦੋਂ ਇਸ ਦਾ ਨਾਂ ਇੰਟਰਨੈਸ਼ਨਲ ਸਵੈਪ ਮੀਟ ਐਂਡ ਵਿੰਟੇਜ ਮੋਟਰਸਾਈਕਲ ਸ਼ੋਅ ਹੋਇਆ ਕਰਦਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ੋਅ 'ਚ ਕਈ ਬਦਲਾਅ ਆਏ ਪਰ ਇਕ ਚੀਜ਼ ਜੋ ਨਹੀਂ ਬਦਲੀ ਉਹ ਹਨ ਇਸ ਦੇ ਚਾਹੁੰਣ ਵਾਲੇ।
ਟੋਰਾਂਟੋ ਮੋਟਰਸਾਈਕਲ ਸ਼ੋਅ 'ਚ ਤੁਸੀਂ ਆਪਣੀ ਪੁਰਾਣੀ ਬਾਈਕ ਨੂੰ ਵੇਚ ਵੀ ਸਕਦੇ ਹੋ। ਇਸ ਲਈ ਵੱਖ-ਵੱਖ ਤੋਂ ਬੋਲੀ ਲੱਗਦੀ ਹੈ ਅਤੇ ਇਕ ਤੈਅ ਕੀਮਤ ਤੋਂ ਬਾਅਦ ਇਸ ਨੂੰ ਵੇਚ ਦਿੱਤਾ ਜਾਂਦਾ ਹੈ। ਉਥੇ ਖਰੀਦਣ ਲਈ ਸਿੱਧੀ ਗੱਲਬਾਤ ਕੀਤੀ ਜਾ ਸਕਦੀ ਹੈ। ਟੋਰਾਂਟੋ ਮੋਟਰਸਾਈਕਲ ਸ਼ੋਅ 'ਚ 1923 ਦੀ ਇੰਡੀਅਨ ਸਕਾਓਟ ਮੋਟਰਸਾਈਕਲ ਨੂੰ ਵੀ ਨੁਮਾਇਸ਼ ਲਈ ਰੱਖਿਆ ਗਿਆ ਸੀ। ਲੋਕਾਂ ਨੇ ਇਸ ਨੂੰ ਵੀ ਖੂਬ ਪਸੰਦ ਕੀਤਾ। ਲੋਕਾਂ ਦੇ ਖਿੱਚ ਦਾ ਕੇਂਦਰ ਇਹ ਬਾਈਕਾਂ ਰਹੀਆਂ। 1937 ਮਾਰਗਨ ਸੁਪਰ ਸਪੋਰਟ 3-ਵ੍ਹੀਲਰ ਨੂੰ ਲੋਕਾਂ ਨੇ ਖਾਸਾ ਪਸੰਦ ਕੀਤਾ। ਪਹਿਲੀ ਵਾਰ ਇਸ ਨੂੰ ਸ਼ੋਅ 'ਚ ਸ਼ਾਮਲ ਕੀਤਾ ਗਿਆ ਸੀ।