ਵਾਤਾਵਰਣ ਵਿਭਾਗ ਵੱਲੋਂ ਕੈਨੇਡਾ ''ਚ ਭਾਰੀ ਮੀਂਹ ''ਤੇ ਤੂਫਾਨ ਦੀ ਚਿਤਾਵਨੀ ਜਾਰੀ
Saturday, Sep 22, 2018 - 01:22 AM (IST)

ਓਟਾਵਾ— ਵਾਤਾਵਰਣ ਕੈਨੇਡਾ ਨੇ ਸ਼ੁੱਕਰਵਾਰ ਨੂੰ ਓਟਾਵਾ-ਗੈਟੀਨਿਊ ਇਲਾਕੇ 'ਚ ਚੱਕਰਵਾਤ ਪੈਦਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਵਾਤਾਵਰਣ ਏਜੰਸੀ ਦਾ ਕਹਿਣਾ ਹੈ ਕਿ ਅੱਜ ਦੇ ਮੌਸਮ ਨੂੰ ਦੇਖਦਿਆਂ ਦੁਪਹਿਰ ਬਾਅਦ ਤੱਕ ਚੱਕਰਵਾਰ ਪੈਦਾ ਹੋਣ ਦੀ ਉਮੀਦ ਹੈ। ਇਸ ਲਈ ਵਿਭਾਗ ਨੂੰ ਆਮ ਲੋਕਾਂ ਲਈ ਅਹਿਤਿਆਤੀ ਸਲਾਹ ਵੀ ਜਾਰੀ ਕੀਤੀ ਹੈ।
ਵਿਭਾਗ ਦਾ ਕਹਿਣਾ ਹੈ ਕਿ ਤੂਫਾਨ ਜਾਂ ਚੱਤਰਵਾਤ ਦੀ ਸਥਿਤੀ 'ਚ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਬੇਸਮੈਂਟ, ਬਾਥਰੂਮ ਜਾਂ ਪੌੜੀਆਂ ਦੇ ਨੇੜੇ ਸਹਾਰਾ ਲੈਣਾ ਚਾਹੀਦਾ ਹੈ। ਘਰ ਦੀਆਂ ਬਾਹਰੀ ਕੰਧਾਂ ਤੋਂ ਜਿੰਨਾ ਹੋ ਸਕੇ ਦੂਰ ਰਹੋ। ਤੂਫਾਨ ਜਾਂ ਚੱਕਰਵਾਤ ਦੇ ਨੇੜੇ ਹੋਣ ਦੌਰਾਨ ਮੋਬਾਈਲ ਮਕਾਨ, ਟੈਂਟ ਤੇ ਟ੍ਰੈਲਰ 'ਚ ਨਾ ਰਹੋ ਬਲਕਿ ਕਿਸੇ ਮਜ਼ਬੂਤ ਬਿਲਡਿੰਗ 'ਚ ਸਹਾਰਾ ਲਓ। ਜੇਕਰ ਕੋਈ ਮਜ਼ਬੂਤ ਸਹਾਰਾ ਕੋਲ ਨਾ ਹੋਵੇ ਤਾਂ ਕਿਸੀ ਨੀਵੀਂ ਥਾਂ 'ਤੇ ਲੇਟ ਜਾਓ ਤੇ ਆਪਣੇ ਸਿਰ ਨੂੰ ਆਪਣੀਆਂ ਬਾਹਾਂ ਨਾਲ ਸੁਰੱਖਿਅਤ ਕਰ ਲਓ।
ਵਿਭਾਗ ਨੇ ਕਿਹਾ ਕਿ ਚੱਕਰਵਾਤ ਨਾਲ ਓਨਟਾਰੀਓ ਦੇ ਕਈ ਇਲਾਕੇ ਜਿਵੇਂ ਕੋਰਨਵਾਲ, ਬ੍ਰੋਕਵਿੱਲੇ, ਪੈਮਬ੍ਰੋਕ, ਸਮਿਥ ਫਾਲਸ ਤੇ ਗਨਾਨੋਕ ਪ੍ਰਭਾਵਿਤ ਹੋ ਸਕਦੇ ਹਨ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਤੱਕ ਚੱਕਰਵਾਤ ਦਾ ਖਤਰਾ ਬਣਿਆ ਰਹੇਗਾ।