ਅਮਰੀਕਾ ਤੇ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਕੀਤੀ ਮੁਲਾਕਾਤ

Wednesday, Sep 22, 2021 - 06:54 PM (IST)

ਅਮਰੀਕਾ ਤੇ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਕੀਤੀ ਮੁਲਾਕਾਤ

ਹੇਲਸਿੰਕੀ-ਅਮਰੀਕਾ ਦੇ ਇਕ ਚੋਟੀ ਦੇ ਫੌਜੀ ਅਧਿਕਾਰੀ ਨੇ ਬੁੱਧਵਾਰ ਨੂੰ ਆਪਣੇ ਰੂਸੀ ਹਮਰੁਤਬਾ ਨਾਲ ਮੁਲਾਕਾਤ ਕੀਤੀ। ਦੋਵੇਂ ਫੌਜੀ ਅਧਿਕਾਰੀਆਂ ਦੀ ਇਹ ਮੁਲਾਕਾਤ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ 'ਚ ਫੌਜੀ ਟਿਕਾਣਿਆਂ ਦੇ ਅਧਿਕਾਰ ਅਤੇ ਅੱਤਵਾਦ ਵਿਰੋਧੀ ਹੋਰ ਕਦਮਾਂ ਲਈ ਸਮਰਥਨ ਪ੍ਰਾਪਤ ਕਰਨ ਲਈ ਅਮਰੀਕੀ ਸੰਘਰਸ਼ ਦੇ ਪਿਛੋਕੜ 'ਚ ਹੋਈ। ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਅਮਰੀਕੀ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਜਨਰਲ ਮਾਰਕ ਮਿਲੀ ਅਤੇ ਰੂਸੀ ਜਰਨਲ ਸਟਾਫ ਦੇ ਮੁਖੀ ਜਨਰਲ ਵਾਲੇਰੀ ਗੇਰਾਸਿਮੋਵ ਦੀ ਮੁਲਾਕਾਤ ਅਫਗਾਨਿਸਤਾਨ ਅਤੇ ਇਸਲਾਮਿਕ ਸਟੇਟ ਦਰਮਿਆਨ ਇਕ ਮਹੱਤਵਪੂਰਨ ਸਮੇਂ 'ਤੇ ਹੋਈ ਹੈ।

ਇਹ ਵੀ ਪੜ੍ਹੋ :ਵਰਜੀਨੀਆ ਹਾਈ ਸਕੂਲ 'ਚ ਹੋਈ ਗੋਲੀਬਾਰੀ ਨਾਲ 2 ਵਿਦਿਆਰਥੀ ਹੋਏ ਜ਼ਖਮੀ

ਅਫਗਾਨਿਸਤਾਨ 'ਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਨਿਗਰਾਨੀ 'ਚ ਮਦਦ ਲਈ ਅਮਰੀਕੀ ਜ਼ਮੀਨ 'ਤੇ ਫੌਜੀਆਂ ਦੀ ਮੌਜੂਦਗੀ ਦੇ ਬਿਨਾਂ ਜ਼ਿਆਦਾ ਟਿਕਾਣਿਆਂ, ਖੁਫੀਆ ਜਾਣਕਾਰੀ ਸਾਂਝਾ ਕਰਨ ਅਤੇ ਹੋਰ ਸਮਝੌਤਿਆਂ ਦੇ ਪੱਖ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਅਜਿਹੇ ਅੱਤਵਾਦੀ ਸੰਗਠਨ ਫਿਰ ਤੋਂ ਇਕੱਠੇ ਨਾ ਹੋਣ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਲਈ ਖਤਰਾ ਨਾ ਪੈਦਾ ਕਰ ਸਕਣ। ਰੂਸੀ ਉਪ ਵਿਦੇਸ਼ੀ ਮੰਤਰੀ ਸਰਗੇਈ ਰਯਾਬਕੋਵ ਨੇ ਜੁਲਾਈ 'ਚ ਕਿਹਾ ਸੀ ਕਿ ਰੂਸ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ 'ਚ ਅਮਰੀਕੀ ਫੌਜਾਂ ਦੀ ਕੋਈ ਵੀ ਤਾਇਨਾਤੀ ਉਸ ਨੂੰ 'ਅਸਵੀਕਾਰ' ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

ਅਮਰੀਕੀ ਅਧਿਕਾਰੀ ਮਿਲੀ ਨੇ ਉਨ੍ਹਾਂ ਨਾਲ ਹੇਲਸਿੰਕੀ ਦੀ ਯਾਤਰਾ 'ਤੇ ਜਾਣ ਪੱਤਰਕਾਰਾਂ ਨੂੰ ਬੈਠਕ ਦਾ ਬਿਊਰਾ ਦੇਣ ਤੋਂ ਇਨਕਾਰ ਕਰ ਦਿੱਤਾ। ਮਿਲੀ ਦੇ ਬੁਲਾਰੇ ਕਰਨਲ ਡੇਵ ਬਟਲਰ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਬੈਠਕ ਜ਼ੋਖਿਮ 'ਚ ਕਮੀ ਅਤੇ ਟਕਰਾਅ ਦੂਰ ਕਰਨ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਅਗਵਾਈ ਸੰਚਾਰ 'ਚ ਸੁਧਾਰ ਲਿਆਉਣ ਲਈ ਅੱਗੇ ਦੀ ਗੱਲਬਾਤ ਸੀ। ਬਲਟਰ ਨੇ ਕਿਹਾ ਕਿ ਦੋਵੇਂ ਪੱਖ ਗੱਲਬਾਤ ਦੇ ਬਿਊਰੇ ਦਾ ਖੁਲਾਸਾ ਨਹੀਂ ਕਰਨ 'ਤੇ ਸਹਿਮਤੀ ਹੋਏ।

ਇਹ ਵੀ ਪੜ੍ਹੋ : ਸਾਡੋ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਵਧੀ : J&J

 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News