ਚਾਡ ਬੇਸਿਨ ''ਚ ਮਾਰਿਆ ਗਿਆ ਇਸਲਾਮਿਕ ਸਟੇਟ ਦਾ ਚੋਟੀ ਦਾ ''ਅੱਤਵਾਦੀ''
Wednesday, Apr 20, 2022 - 10:54 AM (IST)
ਮਾਸਕੋ (ਵਾਰਤਾ) ਇਸਲਾਮਿਕ ਸਟੇਟ ਇਨ ਵੈਸਟ ਅਫਰੀਕਾ ਪ੍ਰੋਵਿੰਸ (ਰੂਸ ਵਿੱਚ ਪਾਬੰਦੀਸ਼ੁਦਾ ਇਸਵਾਪ) ਦਾ ਇੱਕ ਸੀਨੀਅਰ ਆਗੂ ਚਾਡ ਬੇਸਿਨ ਵਿੱਚ ਜੇਹਾਦੀ ਟਿਕਾਣਿਆਂ 'ਤੇ ਅਫ਼ਰੀਕੀ ਸਹਿਯੋਗੀਆਂ ਵੱਲੋਂ ਕੀਤੇ ਗਏ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ। ਨਾਈਜੀਰੀਅਨ ਨਿਊਜ਼ ਵੈੱਬਸਾਈਟ ਲੀਡਰਸ਼ਿਪ ਨੇ ਫ਼ੌਜੀ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੂਤਰ ਨੇ ਨਿਊਜ਼ ਆਉਟਲੈਟ ਨੂੰ ਦੱਸਿਆ ਕਿ ਅੰਮਰ ਬਿਨ-ਓਮਰ ਨੂੰ ਪਿਛਲੇ ਹਫ਼ਤੇ ਨਾਈਜੀਰੀਆ ਅਤੇ ਨਾਈਜਰ ਦੀਆਂ ਹਵਾਈ ਫ਼ੌਜਾਂ ਦੁਆਰਾ ਸੰਚਾਲਿਤ ਸੁਰੱਖਿਆ ਮੁਹਿੰਮ ਵਿੱਚ ਮਾਰਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ-ਅਮਰੀਕਾ ਦੀ ਵਧੀ ਚਿੰਤਾ, ਚੀਨ ਨੇ ਸੋਲੋਮਨ ਟਾਪੂ ਨਾਲ ਕੀਤਾ 'ਸੁਰੱਖਿਆ ਸਮਝੌਤਾ'
ਲੀਡਰਸ਼ਿਪ ਨੇ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਬਿਨ-ਓਮਰ ਫਰਵਰੀ 2022 ਵਿੱਚ ਬੋਕੋ ਹਰਾਮ/ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ (ISWAP) ਖ਼ਲਾਫ਼ਤ ਵਿੱਚ ਤੈਨਾਤ ਆਈਐਸਆਈਐਸ ਮੁਜਾਹਿਦੀਨ ਡਾਇਲਾਗ ਕਮੇਟੀ ਦਾ ਹਿੱਸਾ ਸੀ। ਆਈਐਸਡਬਲਯੂਏਪੀ ਚਾਡ ਬੇਸਿਨ ਵਿੱਚ ਸਰਗਰਮ ਹੈ ਜਿੱਥੇ ਅੱਤਵਾਦੀ ਨਾਈਜੀਰੀਆ, ਕੈਮਰੂਨ, ਚਾਡ ਅਤੇ ਨਾਈਜਰ ਖ਼ਿਲਾਫ਼ ਬਗਾਵਤ ਵਿੱਚ ਸ਼ਾਮਲ ਹਨ। ਚਾਰ ਸਹਿਯੋਗੀਆਂ ਨੇ ਸਥਾਨਕ ਆਈਐਸ ਅੱਤਵਾਦੀਆਂ ਨਾਲ ਲੜਨ ਲਈ ਇੱਕ ਬਹੁ-ਰਾਸ਼ਟਰੀ ਸਾਂਝੀ ਟਾਸਕ ਫੋਰਸ ਬਣਾਈ ਹੈ।