ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੇ ਪਿਤਾ ਦਾ ਦਿਹਾਂਤ

11/23/2017 10:34:41 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਮਾਗ ਦਾ ਦੌਰਾ ਪਿਆ ਸੀ। ਟੋਨੀ ਦੇ 93 ਸਾਲਾ ਪਿਤਾ ਰਿਚਰਡ ਐਬੋਟ ਸਿਡਨੀ ਦੇ ਐਡਵੇਂਟਿਸਟ ਹਸਪਤਾਲ 'ਚ ਭਰਤੀ ਸਨ। ਟੋਨੀ ਐਬੋਟ ਨੇ ਟਵਿੱਟਰ 'ਤੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਟਵੀਟ ਕੀਤਾ, ''ਐਬੋਟ ਪਰਿਵਾਰ ਨੇ ਇਕ ਚੰਗਾ ਪਤੀ, ਪਿਤਾ ਅਤੇ ਦਾਦਾ ਗੁਆ ਲਿਆ ਹੈ।'' 'ਗੌਡ ਬਲੈਸ ਯੂ ਡੈਡ'। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਿਤਾ ਨੇ ਸਿਖਾਇਆ ਸੀ ਕਿ ਕਿਵੇਂ ਚੰਗੇ ਲੋਕਾਂ ਨਾਲ ਤਾਲਮੇਲ ਕਰਨਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਕਰਨੀ ਹੈ।

PunjabKesari
ਟੋਨੀ ਨੇ ਕਿਹਾ ਕਿ ਮੇਰੇ ਪਿਤਾ ਨੂੰ ਬਹੁਤ ਗੰਭੀਰ ਦੌਰਾ ਪਿਆ ਅਤੇ ਉਹ ਬੀਤੇ ਸੋਮਵਾਰ ਦੀ ਸਵੇਰ ਤੋਂ ਹਸਪਤਾਲ ਵਿਚ ਸਨ, ਜਿੱਥੇ ਹਸਪਤਾਲ 'ਚ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੇਰੇ ਪਿਤਾ ਨੂੰ ਆਪਣੇ ਸਾਰੇ ਬੱਚਿਆਂ 'ਤੇ ਮਾਣ ਹੈ। 
ਕ੍ਰਿਸਟੀਨ ਫੋਰਸਟਰ, ਟੋਨੀ ਐਬੋਟ ਦੀ ਭੈਣ ਹੈ। ਕ੍ਰਿਸਟੀਨ ਸਿਡਨੀ ਸਿਟੀ ਕੌਂਸਲਰ ਹੈ ਅਤੇ ਸਮਲਿੰਗੀ ਵਿਆਹ ਦੀ ਵਕੀਲ ਹੈ। ਕ੍ਰਿਸਟੀਨ ਨੇ ਕਿਹਾ ਕਿ ਰਿਚਰਡ ਐਬੋਟ ਅਤੇ ਉਨ੍ਹਾਂ ਦੀ ਪਤਨੀ ਫੇਅ ਮੇਰੇ ਮਾਤਾ-ਪਿਤਾ ਹਨ। ਕ੍ਰਿਸਟੀਨ ਨੇ ਟਵੀਟ ਕੀਤਾ ਕਿ ਪਿਤਾ ਦੇ ਜਾਣ ਦਾ ਸਾਨੂੰ ਡੂੰਘਾ ਦੁੱਖ ਹੈ। ਕ੍ਰਿਸਟੀਨ ਦੇ ਇਸ ਟਵੀਟ ਨੂੰ ਭਰਾ ਟੋਨੀ ਨੇ ਰੀ-ਟਵੀਟ ਕੀਤਾ।


Related News