ਚੀਨ ਦੀ ਚਾਲ ਤੋਂ ਪਰੇਸ਼ਾਨ ਟੋਕਿਓ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕੀਤਾ ਇਨਕਾਰ

Sunday, Sep 06, 2020 - 03:11 PM (IST)

ਚੀਨ ਦੀ ਚਾਲ ਤੋਂ ਪਰੇਸ਼ਾਨ ਟੋਕਿਓ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕੀਤਾ ਇਨਕਾਰ

ਇੰਟਰਨੈਸ਼ਨਲ ਡੈਸਕ - ਜਪਾਨ ਵਿਚ ਰਹਿੰਦੇ ਮੰਗੋਲੀਆਈ ਨਾਗਰਿਕਾਂ ਨੇ ਚੀਨ ਦੀ ਨਵੀਂ ਸਿੱਖਿਆ ਨੀਤੀ ਅਤੇ ਸਥਾਨਕ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਹਟਾਉਣ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਰਾਜਧਾਨੀ ਟੋਕਿਓ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਰਾਜਧਾਨੀ ਟੋਕਿਓ ਵਿਚ ਚੀਨੀ ਦੂਤਘਰ ਦੇ ਬਾਹਰ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਬੈਸੀ ਦੇ ਬਾਹਰ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਤਕਰੀਬਨ 20 ਲੋਕ ਸ਼ਾਮਲ ਹੋਏ।

ਇਨ੍ਹਾਂ ਨਾਗਰਿਕਾਂ ਨੇ ਉੱਤਰੀ ਚੀਨ ਦੇ ਇਕ ਖੁਦਮੁਖਤਿਆਰੀ ਖੇਤਰ, ਇਨਰ ਮੰਗੋਲੀਆ ਵਿਚ ਮੰਦਾਰਿਨ ਭਾਸ਼ਾ ਨੂੰ ਉਤਸ਼ਾਹਤ ਕਰਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਜ਼ਬਰਦਸਤੀ ਇਸ ਖੇਤਰ ਵਿਚ ਆਪਣੀ ਭਾਸ਼ਾ ਵਿਚ ਸਿੱਖਿਆ ਨੂੰ ਥੋਪ ਰਿਹਾ ਹੈ। ਇਨਰ ਮੰਗੋਲੀਆ ਚੀਨ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਜ਼ਾਰਾਂ ਵਿਦਿਆਰਥੀ ਬੀਜਿੰਗ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਲਈ ਸੜਕਾਂ 'ਤੇ ਉਤਰ ਆਏ ਸਨ। ਚੀਨ ਇਸ ਖੇਤਰ ਵਿਚ ਆਪਣੀ ਨਵੀਂ ਸਿੱਖਿਆ ਨੀਤੀ ਰਾਹੀਂ ਸਥਾਨਕ ਭਾਸ਼ਾ ਦੀਆਂ ਕਿਤਾਬਾਂ ਨੂੰ ਹਟਾਉਣ ਦੀ ਤਿਆਰੀ ਵਿਚ ਹੈ। ਖੇਤਰ ਦੇ ਲੋਕਾਂ ਨੇ ਚੀਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ।


author

Harinder Kaur

Content Editor

Related News