ਪਾਬੰਦੀਆਂ ਲੱਗਣ ਤੋਂ ਬੌਖਲਾਏ ਚੀਨ ਨੇ ਦਿੱਤੀ ਧਮਕੀ, ਕਿਹਾ-ਪੂਰੀ ਦੁਨੀਆ ਅੰਜਾਮ ਭੁਗਤਣ ਲਈ ਰਹੇ ਤਿਆਰ

07/15/2020 4:47:50 PM

ਬੀਜਿੰਗ : ਦੁਨੀਆ ਦੇ ਕਈ ਦੇਸ਼ਾਂ ਵੱਲੋਂ ਟਿਕਟਾਕ ਅਤੇ ਹੁਵਾਵੇਈ ਵਰਗੀਆਂ ਚੀਨੀ ਕੰਪਨੀਆਂ ਖ਼ਿਲਾਫ ਕੀਤੀ ਜਾ ਰਹੀ ਕਾਰਵਾਈ 'ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਸਰਕਾਰ ਨੇ ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਹ ਆਪਣੇ ਦੇਸ਼ ਦੀਆਂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕੇਗੀ ਅਤੇ ਜੋ ਦੇਸ਼ ਝੂਠੀ ਅਫਵਾਹਾਂ ਫੈਲਾ ਰਹੇ ਹਨ, ਉਨ੍ਹਾਂ ਨੂੰ ਵੀ ਸਬਕ ਸਿਖਾਏਗੀ। ਚੀਨ ਨੇ ਕਿਹਾ ਇਸ ਦਾ ਅੰਜਾਮ ਪੂਰੀ ਦੁਨੀਆ ਨੂੰ ਭੁਗਤਣਾ ਪੈ ਸਕਦਾ ਹੈ।

ਦਰਅਸਲ ਬ੍ਰਿਟੇਨ ਨੇ ਮੰਗਲਵਾਰ ਨੂੰ ਹੁਵਾਵੇਈ 'ਤੇ ਭਵਿੱਖ ਵਿਚ 5ਜੀ ਨੈੱਟਵਰਕ ਵਿਚ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਦਾ ਸਵਾਗਤ ਅਮਰੀਕਾ ਨੇ ਵੀ ਕੀਤਾ ਹੈ। ਬ੍ਰਿਟੇਨ ਨੇ 2027 ਤੱਕ ਦੇਸ਼ ਦੇ 5ਜੀ ਨੈੱਟਵਰਕ ਨੂੰ ਹੁਵਾਵੇਈ ਮੁਕਤ ਬਣਾਉਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਅਤੇ ਚੀਨ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਚੀਨੀ ਵਣਜ ਮੰਤਰਾਲਾ ਨੇ ਅਮਰੀਕਾ ਸਰਕਾਰ 'ਤੇ ਚੀਨ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਵਾਸ਼ਿੰਗਟਨ ਚੀਨ ਦੀਆਂ ਕੰਪਨੀਆਂ ਦੇ ਦਮਨ ਲਈ ਮਨੁੱਖੀਅਧਿਕਾਰਾਂ ਦੀਆਂ ਸ਼ਿਕਾਇਤਾਂ ਦਾ ਇਸਤੇਮਾਲ ਕਰ ਰਿਹਾ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਇਹ ਚੀਨ ਲਈ ਨੁਕਸਾਨਦਾਇਕ ਹੈ, ਅਮਰੀਕਾ ਲਈ ਨੁਕਸਾਨਦਾਇਕ ਹੈ ਅਤੇ ਪੂਰੀ ਦੁਨੀਆ ਲਈ ਨੁਕਸਾਨਦਾਇਕ ਹੈ। ਮੰਤਰਾਲਾ ਨੇ ਬਿਆਨ ਵਿਚ ਕਿਹਾ ਕਿ, 'ਚੀਨੀ ਕੰਪਨੀਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਯਕੀਨੀ ਕਰਨ ਲਈ ਚੀਨ ਜ਼ਰੂਰੀ ਕਦਮ ਚੁੱਕੇਗਾ।'


cherry

Content Editor

Related News