Tik-Tok, K-Pop ਫੈਂਸ ਨੇ ਫਲਾਪ ਕੀਤੀ ਟਰੰਪ ਦੀ ਰੈਲੀ

06/21/2020 10:37:16 PM

ਵਾਸ਼ਿੰਗਟਨ - ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਲਈ ਆਪਣੀ ਪਹਿਲੀ ਰੈਲੀ ਕਰਕੇ ਓਕਲਾਹੋਮਾ ਦੇ ਟੁਲਸਾ ਪਹੁੰਚੇ ਡੋਨਾਲਡ ਟਰੰਪ ਦੇ ਨਾਲ ਦੇਸ਼ ਦੇ ਨੌਜਵਾਨਾਂ ਨੇ ਮਜ਼ਾਕ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਵਿਚਾਲੇ ਇਹ ਸਭ ਤੋਂ ਵੱਡੀ ਰੈਲੀ ਹੋਵੇਗੀ ਅਤੇ ਟਰੰਪ ਦੇ ਅਭਿਆਨ ਵੱਲੋਂ ਫ੍ਰੀ ਵਿਚ ਟਿੱਕਟਾਂ ਦਿੱਤੀਆਂ ਜਾ ਰਹੀਆਂ ਸਨ। ਇਸ 'ਤੇ ਕੇ-ਪਾਪ (ਕੋਰੀਅਨ ਪਾਪ) ਫੈਨਸ ਅਤੇ ਟਿੱਕ-ਟਾਕ ਯੂਜਰਸ ਨੇ ਹਜ਼ਾਰਾਂ ਟਿਕਟ ਬੁੱਕ ਕਰ ਦਿੱਤੀਆਂ ਅਤੇ ਫਿਰ ਰੈਲੀ ਵਿਚ ਨਹੀਂ ਪਹੁੰਚੇ। ਬਾਅਦ ਵਿਚ ਹੌਲੀ-ਹੌਲੀ ਸੋਸ਼ਲ ਮੀਡੀਆ 'ਤੇ ਇਹ ਗੱਲ ਸਾਹਮਣੇ ਆਈ ਕਿ ਇਨਾਂ ਲੋਕਾਂ ਨੇ ਜਾਣਬੁਝ ਕੇ ਅਜਿਹਾ ਕੀਤਾ ਸੀ ਤਾਂ ਜੋ ਟਰੰਪ ਦੀ ਰੈਲੀ ਫਲਾਪ ਹੋ ਜਾਵੇ।

ਫ੍ਰੀ ਵਿਚ ਵੰਡੀਆਂ ਟਿਕਟਾਂ ਪਈਆਂ ਮਹਿੰਗੀਆਂ
ਦਾਅਵਾ ਕੀਤਾ ਜਾ ਰਿਹਾ ਸੀ ਕਿ ਇਵੈਂਟ ਵਿਚ ਲੱਖਾਂ ਲੋਕ ਸ਼ਾਮਲ ਹੋਣਗੇ ਪਰ ਵੱਡੀ ਗਿਣਤੀ ਵਿਚ ਸੀਟਾਂ ਖਾਲੀ ਹੀ ਰਹੀਆਂ। ਮਹੀਨੇ ਦੀ ਸ਼ੁਰੂਆਤ ਵਿਚ ਟਰੰਪ ਦੇ ਅਭਿਆਨ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਟਿਕਟਾਂ ਫ੍ਰੀ ਵਿਚ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਅਜਿਹੀਆਂ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਜਿਨਾਂ ਵਿਚ ਟਿਕਟ ਬੁੱਕ ਕਰਾਉਣ ਤੋਂ ਬਾਅਦ ਨਾ ਜਾਣ ਦੀ ਗੱਲ ਕਹੀ ਗਈ ਸੀ। ਇਨਾਂ ਵਿਚੋਂ ਜ਼ਿਆਦਾ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ ਪਰ ਹਜ਼ਾਰਾਂ ਲੋਕ ਇਸ ਪਲਾਨ ਵਿਚ ਸ਼ਾਮਲ ਹੋ ਗਏ ਸਨ।

NBT

ਨੌਜਵਾਨਾਂ ਨੇ ਦਿੱਤਾ ਝਟਕਾ
ਉਥੇ, ਕੈਂਪੇਨ ਮੈਨੇਜਰ ਬ੍ਰੈਡ ਪਾਰਸਕੇਲ ਨੇ ਸ਼ਨੀਵਾਰ ਰਾਤ ਟਵੀਟ ਕਰ ਦੋਸ਼ ਲਗਾਇਆ ਕਿ ਮੀਡੀਆ ਕਵਰੇਜ ਤੋਂ ਪ੍ਰਭਾਵਿਤ ਹੋਏ ਪ੍ਰਦਰਸ਼ਨਕਾਰੀਆਂ ਨੇ ਰੈਲੀ ਵਿਚ ਸਮਰਥਕਾਂ ਨੂੰ ਜਾਣ ਨਹੀਂ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਨਾਂ ਲੋਕਾਂ ਨੇ ਮੈਟਲ ਡਿਟੇਕਟਰਸ ਨੂੰ ਹੀ ਬਲਾਕ ਕਰ ਦਿੱਤਾ ਜਿਸ ਨਾਲ ਲੋਕ ਅੰਦਰ ਨਾ ਜਾ ਪਾਉਣ ਪਰ ਯੂ. ਐਸ. ਨੁਮਾਇੰਦੇ ਐਲੇਕਜੈਂਡਿ੍ਰਆ ਓਕਾਸੀਓ ਕਾਰਟੇਜ (ਏ. ਓ. ਸੀ.) ਨੇ ਉਨ੍ਹਾਂ ਦੇ ਜਵਾਬ ਵਿਚ ਕਿਹਾ, 'ਦਰਅਸਲ ਤੁਹਾਨੂੰ ਟਿੱਕ-ਚਾਕ ਦੇ ਉਨਾਂ ਨੌਜਵਾਨਾਂ ਨੇ ਫਸਾ ਦਿੱਤਾ ਜਿਨ੍ਹਾਂ ਨੇ ਕੈਂਪੇਨ ਦੀਆਂ ਫਰਜ਼ੀਆਂ ਟਿਕਟਾਂ ਰਿਜ਼ਰਵ ਕਰਾਈਆਂ ਅਤੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਪ੍ਰੋਗਰਾਮ ਵਿਚ ਲੱਖਾਂ ਲੋਕ ਕੋਵਿਡ-19 ਦੇ ਸਮੇਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।' ਉਨ੍ਹਾਂ ਨੇ ਪਾਪ ਫੈਂਸ ਦੀ ਵੀ ਤਰੀਫ ਕੀਤੀ।

NBT

ਬਾਹਰ ਭਿੜੇ ਸਮਰਥਕ-ਵਿਰੋਧੀ
ਰੈਲੀ ਵਾਲੀ ਥਾਂ ਦੇ ਬਾਹਰ ਟਰੰਪ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚ ਟਕਰਾਅ ਵੀ ਹੋਇਆ ਜਿਸ ਨਾਲ ਮਾਹੌਲ ਤਣਾਅਪੂਰਣ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ 'ਬਲੈਕ ਲਾਈਵਸ ਮੈਟਰ' ਦੇ ਨਾਅਰੇ ਲਾਏ। ਸ਼ਹਿਰ ਦੇ ਕੇਂਦਰ ਵਿਚ ਸਥਿਤ ਰਸਤਿਆਂ 'ਤੇ ਸੈਂਕੜੇ ਲੋਕਾਂ ਨੇ ਮੋਰਚਾ ਕੀਤਾ ਅਤੇ ਕਈ ਵਾਰ ਆਵਾਜਾਈ ਨੂੰ ਰੋਕਿਆ ਪਰ ਪੁਲਸ ਨੇ ਸ਼ਨੀਵਾਰ ਦੁਪਹਿਰ ਤੱਕ ਸਿਰਫ ਇਕ ਵਿਅਕਤੀ ਦੀ ਗਿ੍ਰਫਤਾਰੀ ਦੀ ਜਾਣਕਾਰੀ ਦਿੱਤੀ ਹੈ।

NBT


Khushdeep Jassi

Content Editor

Related News