ਚੀਨ ਦੇ ਅੱਤਿਆਚਾਰਾਂ ਖ਼ਿਲਾਫ਼ ਟੋਕੀਓ ’ਚ ਫਿਰ ਪ੍ਰਦਰਸ਼ਨ, ਤਿੱਬਤੀ-ਉਈਗਰਾਂ ਨੇ ਕੀਤਾ ਮਾਰਚ

10/04/2020 8:47:07 AM

ਟੋਕੀਓ, (ਭਾਸ਼ਾ)-ਤਿੱਬਤੀ, ਉਈਗਰ, ਮੰਗੋਲੀਆਈ, ਹਾਂਗਕਾਂਗ ਅਤੇ ਤਾਈਵਾਨ ਦੇ ਲੋਕਾਂ ਦਾ ਸਮਰਥਨ ਕਰਦੇ ਹੋਏ ਜਾਪਾਨ ਦੇ ਟੋਕੀਓ ਦੇ ਵੱਖ-ਵੱਖ ਹਿੱਸਿਆਂ ’ਚ ਸ਼ਨੀਵਾਰ ਨੂੰ ਫਿਰ 3200 ਲੋਕਾਂ ਨੇ ਚੀਨ ਦੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਪ੍ਰਦਰਸ਼ਨ ਕੀਤੇ।

ਇਸ ਦੌਰਾਨ ਸਹੀ ਤਰੀਕੇ ਨਾਲ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਈਗਰ ਸਮੂਹ ਦੇ 600, ਹਾਂਗਕਾਂਗ ਸਮੂਹ ਦੇ 2,000 ਅਤੇ ਤਿੱਬਤੀ ਅਤੇ ਮੰਗੋਲੀਆਈ ਸਮੂਹ ਦੇ 600 ਲੋਕਾਂ ਨੇ ਮਾਰਚ ਕੀਤਾ।

ਸਾਰੇ ਸਮੂਹਾਂ ਨੇ ਚੀਨ ਦੀਆਂ ਸਰਗਰਮੀਆਂ ਵੱਲ ਇਸ਼ਾਰਾ ਕਰਦੇ ਹੋਏ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ, ਇਨਰ ਮੰਗੋਲੀਆ ਖੁਦ ਮੁਖਤਿਆਰ ਖੇਤਰ ’ਚ ਮੰਦਾਰਿਨ ਚੀਨੀ ਭਾਸ਼ਾ ਨੂੰ ਲਾਗੂ ਕਰਨਾ, ਤਿੱਬਤ ਅਤੇ ਸ਼ਿੰਜਿਯਾਂਗ ’ਚ ਧਾਰਮਿਕ ਆਜ਼ਾਦੀ ’ਤੇ ਪਾਬੰਦੀ ਅਤੇ ਤਾਈਨ ਦੇ ਖਿਲਾਫ ਚੀਨ ਦੀ ਹਮਲਾਵਰ ਨੀਤੀ ਅਤੇ ਧਮਕੀ ਭਰੀ ਕਾਰਵਾਈ ਦੇ ਮੁੱਦੇ ਉਠਾਏ। ਹਿੱਸਾ ਲੈਣ ਵਾਲਿਆਂ ’ਚ ਨਾ ਸਿਰਫ ਇਨ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕ ਸ਼ਾਮਲ ਸਨ ਸਗੋਂ ਜਾਪਾਨੀ ਭਾਈਚਾਰੇ ਦੇ ਅੰਦਰ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਲੋਕ ਵੀ ਸ਼ਾਮਲ ਸਨ।

ਐਫਿਲ ਟਾਵਰ ਨੇੜੇ 3 ਘੰਟੇ ਤਕ ਪ੍ਰਦਰਸ਼ਨ

ਪੈਰਿਸ ’ਚ ਚੀਨ ਦੇ ਰਾਸ਼ਟਰੀ ਦਿਵਸ ’ਤੇ 300 ਤੋਂ ਜ਼ਿਆਦਾ ਲੋਕਾਂ ਨੇ ਮਨੁੱਖੀ ਅਧਿਕਾਰਾਂ ਦੇ ਵਿਰੋਧ ’ਚ ਐਫਿਲ ਟਾਵਰ ਨੇੜੇ 3 ਘੰਟੇ ਤਕ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਖ਼ਿਲਾਫ਼ ਪ੍ਰਤੀਰੋਧ ਕਰਨ ਲਈ ਸੰਸਾਰਕ ਸੱਦਾ ਦਿੱਤਾ। ਹਰੇਕ ਸਮੂਹ ਨੇ ਆਪਣੇ ਸਮੂਹ ਦੀ ਅਗਵਾਈ ਕਰਨ ਵਾਲੇ ਬੈਨਰ ਅਤੇ ਝੰਡੇ ਚੁੱਕੇ ਅਤੇ ਚੀਨ ਦੇ ਖ਼ਿਲਾਫ਼ ਨਾਅਰੇ ਲਗਾਏ।


Lalita Mam

Content Editor

Related News