ਪਾਕਿਸਤਾਨ ਦੇ ਸੂਬੇ ਸਿੰਧ ’ਚ ਤਿੰਨ ਸਾਲਾ ਹਿੰਦੂ ਬੱਚਾ ਕੀਤਾ ਅਗਵਾ

05/27/2023 11:06:41 PM

ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਇਲਾਕੇ ਕੰਥਕੋਟ ’ਚ ਤਿੰਨ ਸਾਲਾ ਹਿੰਦੂ ਬੱਚੇ ਸਮਾਰਟ ਕੁਮਾਰ ਨੂੰ ਅਗਵਾ ਕਰਨ ਸਬੰਧੀ ਸਿੰਧ ਹਾਈਕੋਰਟ ਨੇ ਆਪਣੇ ਪੱਧਰ ’ਤੇ ਨੋਟਿਸ ਲੈ ਕੇ ਕੰਥਕੋਟ ਦੇ ਸੈਸ਼ਨ ਜੱਜ, ਆਈ. ਜੀ. ਪੁਲਸ ਅਤੇ ਜ਼ਿਲ੍ਹਾ ਪੁਲਸ ਮੁਖੀ ਕੰਥਕੋਟ ਨੂੰ ਦੋ ਦਿਨ ਵਿਚ ਇਸ ਮਾਮਲੇ ’ਚ ਰਿਪੋਰਟ ਦੇਣ ਦਾ ਹੁਕਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਸੂਤਰਾਂ ਅਨੁਸਾਰ ਤਿੰਨ ਸਾਲਾ ਹਿੰਦੂ ਬੱਚੇ ਸਮਾਰਟ ਕੁਮਾਰ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਦਿਖਾਇਆ ਗਿਆ ਸੀ ਕਿ ਬੱਚੇ ਦੇ ਹੱਥ, ਪੈਰ ਬੰਨ੍ਹੇ ਹੋਏ ਹਨ ਅਤੇ ਉਸ ਨੂੰ ਖਾਣਾ ਖਾਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਆਸਾਮ ’ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ

ਹਿੰਦੂ ਬੱਚੇ ਦੇ ਅਗਵਾ ਸਬੰਧੀ ਪੂਰੇ ਸੂਬੇ ’ਚ ਹਿੰਦੂ ਫਿਰਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੰਧ ਹਾਈਕੋਰਟ ਨੇ ਇਸ ਵੀਡੀਓ ਦੇ ਧਿਆਨ ’ਚ ਆਉਣ ’ਤੇ ਆਪਣੇ ਪੱਧਰ ’ਤੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਸਿੰਧ ਹਾਈਕੋਰਟ ’ਚ ਮੁੱਖ ਜੱਜ ਅਹਿਮਦ ਅਲੀ ਸ਼ੇਖ਼ ਨੇ ਕੰਥਕੋਟ ਦੇ ਸ਼ੈਸਨ ਜੱਜ, ਆਈ. ਜੀ. ਪੁਲਸ ਅਤੇ ਜ਼ਿਲ੍ਹਾ ਪੁਲਸ ਮੁਖੀ ਕੰਥਕੋਟ ਨੂੰ ਇਸ ਮਾਮਲੇ ’ਚ ਦੋ ਦਿਨ ਵਿਚ ਰਿਪੋਰਟ ਦੇਣ ਨੂੰ ਕਿਹਾ ਅਤੇ ਪੁਲਸ ਨੂੰ ਸਮਾਰਟ ਕੁਮਾਰ ਦੀ ਭਾਲ ਕਰਨ ਦਾ ਵੀ ਹੁਕਮ ਦਿੱਤਾ।


Manoj

Content Editor

Related News