ਲਹਿੰਦੇ ਪੰਜਾਬ ''ਚ ਤਾਲਿਬਾਨ ਦੇ ਤਿੰਨ ਅੱਤਵਾਦੀ ਗ੍ਰਿਫਤਾਰ

Tuesday, Jul 21, 2020 - 11:36 PM (IST)

ਲਹਿੰਦੇ ਪੰਜਾਬ ''ਚ ਤਾਲਿਬਾਨ ਦੇ ਤਿੰਨ ਅੱਤਵਾਦੀ ਗ੍ਰਿਫਤਾਰ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਤਵਾਦ ਰੋਕੂ ਪੁਲਸ ਨੇ ਤਾਲਿਬਾਨ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਪੁਲਸ ਦੇ ਅੱਤਵਾਰ ਰੋਕੂ ਵਿਭਾਗ (ਸੀ.ਟੀ.ਡੀ.) ਮੁਤਾਬਕ ਉਨ੍ਹਾਂ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਇਨਸਾਫ ਪਾਕਿਸਤਾਨ (ਟੀਟੀਪੀ) ਸਮੂਹ ਨਾਲ ਸਬੰਧਿਤ ਤਿੰਨ ਅੱਤਵਾਦੀ ਮੁਜ਼ੱਫਰਗੜ੍ਹ ਜ਼ਿਲੇ ਦੇ ਮਹਿਮੂਦ ਕੋਟ ਰੋਡ ਮੌਜੂਦ ਹਨ। 

ਸੀ.ਟੀ.ਡੀ. ਟੀਮ ਨੇ ਉਸ ਥਾਂ ਛਾਪਾ ਮਾਰਿਆ ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕੋਲੋਂ ਧਮਾਕਾਖੇਜ਼ ਸਮੱਗਰੀ, ਪ੍ਰਾਈਮਾਕਾਰਡ, ਡੈਟੋਨੇਟਰ, ਇਕ ਹੱਥਗੋਲਾ ਤੇ ਇਕ ਪਿਸਤੌਲ ਬਰਾਮਦ ਕੀਤੀ ਗਈ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਪਛਾਣ ਵਸੀਮ ਅਹਿਮਦ, ਅਬਦੁੱਲ ਰਾਊਫ ਤੇ ਮੁਹੰਮਦ ਏਹਤੇਸ਼ਾਮ ਦੇ ਰੂਪ ਵਿਚ ਹੋਈ ਹੈ, ਜੋ ਮੁਜ਼ੱਫਰਗੜ੍ਹ ਵਿਚ ਇਕ ਮਹੱਤਵਪੂਰਨ ਪਲਾਂਟ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।


author

Baljit Singh

Content Editor

Related News