ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਸ਼ਨੂੰ ਸਮੇਤ ਤਿੰਨ ਲੋਕਾਂ ਦੀ ਮੌਤ
Thursday, May 15, 2025 - 04:23 PM (IST)

ਵਾਸ਼ਿੰਗਟਨ- ਅਮਰੀਕਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਵਾਸ਼ਿੰਗਟਨ ਰਾਜ ਦੇ ਉੱਤਰੀ ਕੈਸਕੇਡਸ ਰੇਂਜ ਵਿੱਚ ਪਹਾੜ 'ਤੇ ਚੜ੍ਹਨ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਭਾਰਤੀ ਮੂਲ ਦੇ ਤਕਨੀਕੀ ਪੇਸ਼ੇਵਰ ਵਿਸ਼ਨੂੰ ਇਰੀਗਿਰੈਡੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਸਿਆਟਲ ਵਿੱਚ ਰਹਿਣ ਵਾਲਾ 48 ਸਾਲਾ ਵਿਸ਼ਨੂੰ ਆਪਣੇ ਤਿੰਨ ਦੋਸਤਾਂ ਟਿਮ ਨਗੁਏਨ, ਓਲੇਕਸੈਂਡਰ ਮਾਰਟੀਨੇਂਕੋ ਅਤੇ ਐਂਟਨ ਸੇਲਿਖ ਨਾਲ ਨੌਰਥ ਅਰਲੀ ਵਿੰਟਰਜ਼ ਸਪਾਇਰ 'ਤੇ ਚੜ੍ਹ ਰਿਹਾ ਸੀ। ਚੜ੍ਹਾਈ ਦੌਰਾਨ ਮੌਸਮ ਵਿਗੜਨ ਕਾਰਨ ਸਮੂਹ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ, ਪਰ ਹੇਠਾਂ ਉਤਰਦੇ ਸਮੇਂ ਐਂਕਰ ਪੁਆਇੰਟ ਅਸਫਲ ਹੋ ਗਿਆ, ਜਿਸ ਕਾਰਨ ਚਾਰੇ ਲਗਭਗ 200 ਫੁੱਟ ਹੇਠਾਂ ਡਿੱਗ ਗਏ।
ਪੜ੍ਹੋ ਇਹ ਅਹਿਮ ਖ਼ਬਰ-ਮੌਸਮੀ ਬਿਮਾਰੀ ਦਾ ਕਹਿਰ, ਹੁਣ ਤੱਕ 31 ਲੋਕਾਂ ਦੀ ਮੌਤ
ਮੀਡੀਆ ਰਿਪੋਰਟਾਂ ਅਨੁਸਾਰ ਹਾਦਸੇ ਵਿੱਚ ਸਿਰਫ਼ ਐਂਟਨ ਸੇਲਿਖ ਹੀ ਬਚਿਆ, ਜਿਸ ਨੇ ਗੰਭੀਰ ਜ਼ਖਮੀ ਹਾਲਤ ਵਿੱਚ ਮਦਦ ਲੈਣ ਲਈ 64 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਉਸਨੂੰ ਅੰਦਰੂਨੀ ਸੱਟਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵਿਸ਼ਨੂੰ ਦੇ ਦੋਸਤਾਂ ਨੇ ਇੱਕ ਵੈੱਬਸਾਈਟ 'ਤੇ ਉਸਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਕਿ ਮੂਲ ਰੂਪ ਵਿਚ ਭਾਰਤ ਨਾਲ ਸਬੰਧਤ ਵਿਸ਼ਨੂੰ ਸਿਆਟਲ ਦੇ ਜੀਵੰਤ ਸੱਭਿਆਚਾਰਕ ਭਾਈਚਾਰੇ ਦਾ ਇੱਕ ਮਾਣਮੱਤਾ ਮੈਂਬਰ ਸੀ। ਉਸਨੇ ਇਮਾਨਦਾਰੀ, ਪਿਆਰ ਅਤੇ ਨਿਰੰਤਰ ਵਿਕਾਸ ਵਰਗੀਆਂ ਕਦਰਾਂ-ਕੀਮਤਾਂ ਨਾਲ ਭਰਪੂਰ ਜੀਵਨ ਬਤੀਤ ਕੀਤਾ। ਵਿਸ਼ਨੂੰ ਦੇ ਪਰਿਵਾਰ ਨੇ ਦੱਸਿਆ ਕਿ ਵਿਸ਼ਨੂੰ ਨੂੰ ਪਹਾੜ ਚੜ੍ਹਨ ਦਾ ਬਹੁਤ ਸ਼ੌਕ ਸੀ। ਇਸ ਤੋਂ ਇਲਾਵਾ ਇਹ ਕੰਮ ਉਸਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।