ਅਮਰੀਕਾ ''ਚ ਬੱਸ ਹਾਦਸਾ, ਦੋ ਲੋਕਾਂ ਦੀ ਮੌਤ ਅਤੇ 40 ਹੋਰ ਜ਼ਖਮੀ
Wednesday, May 28, 2025 - 11:00 AM (IST)

ਨੈਸ਼ਵਿਲੇ (ਅਮਰੀਕਾ) (ਏਪੀ)- ਅਮਰੀਕੀ ਰਾਜ ਟੈਨੇਸੀ ਵਿੱਚ ਇੱਕ ਬੱਸ ਅਤੇ ਇੱਕ ਹੋਰ ਯਾਤਰੀ ਵਾਹਨ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਟੈਨਸੀ ਹਾਈਵੇਅ ਪੈਟਰੋਲ' ਦੇ ਇੱਕ ਬਿਆਨ ਅਨੁਸਾਰ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਮੈਡੀਸਨ ਕਾਉਂਟੀ ਦੇ ਇੱਕ ਹਾਈਵੇਅ 'ਤੇ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-''US ਦਾ 51ਵਾਂ ਸੂਬਾ ਬਣਨ ਬਾਰੇ ਸੋਚ ਰਿਹਾ Canada...'', ਟਰੰਪ ਦੇ ਸਨਸਨੀਖੇਜ਼ ਦਾਅਵੇ ਨੇ ਛੇੜੀ ਨਵੀਂ ਚਰਚਾ
ਟੈਨੇਸੀ 'ਡਿਪਾਰਟਮੈਂਟ ਆਫ਼ ਸੇਫਟੀ ਐਂਡ ਹੋਮਲੈਂਡ ਸਿਕਿਓਰਿਟੀ' ਦੇ ਵਿਸ਼ੇਸ਼ ਏਜੰਟ ਅਤੇ ਬੁਲਾਰੇ ਜੇਸਨ ਪੈਕ ਦੇ ਅਨੁਸਾਰ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮੈਡੀਸਨ ਕਾਉਂਟੀ ਫਾਇਰ ਡਿਪਾਰਟਮੈਂਟ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਪੋਸਟ ਅਨੁਸਾਰ ਇਸ ਘਟਨਾ ਵਿੱਚ ਲਗਭਗ 40 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 27 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਸ ਸੰਚਾਲਨ ਕੰਪਨੀ ਦੇ ਬੁਲਾਰੇ ਨੇ ਇੱਕ ਮੀਡੀਆ ਸੰਗਠਨ ਨੂੰ ਦੱਸਿਆ ਕਿ ਬੱਸ 32 ਯਾਤਰੀਆਂ ਨਾਲ ਮੈਮਫ਼ਿਸ ਤੋਂ ਨੈਸ਼ਵਿਲ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖਲ ਜ਼ਿਆਦਾਤਰ ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।