ਅਮਰੀਕਾ ਦੇ ਬੋਇਸ 'ਚ ਹਵਾਈ ਅੱਡੇ 'ਤੇ ਉਸਾਰੀ ਅਧੀਨ ਡਿੱਗਿਆ ਢਾਂਚਾ, 3 ਲੋਕਾਂ ਦੀ ਮੌਤ 9 ਜ਼ਖ਼ਮੀ

Thursday, Feb 01, 2024 - 04:00 PM (IST)

ਅਮਰੀਕਾ ਦੇ ਬੋਇਸ 'ਚ ਹਵਾਈ ਅੱਡੇ 'ਤੇ ਉਸਾਰੀ ਅਧੀਨ ਡਿੱਗਿਆ ਢਾਂਚਾ, 3 ਲੋਕਾਂ ਦੀ ਮੌਤ 9 ਜ਼ਖ਼ਮੀ

ਅਮਰੀਕਾ/ਬੋਇਸ (ਭਾਸ਼ਾ)- ਅਮਰੀਕਾ ਦੇ ਇਡਾਹੋ ਸੂਬੇ ਦੇ ਬੋਇਸ ਵਿਚ ਹਵਾਈ ਅੱਡੇ ਦੇ ਮੈਦਾਨ ਵਿਚ ਇਕ ਨਿਰਮਾਣ ਅਧੀਨ ਸਟੀਲ ਦਾ ਢਾਂਚਾ ਬੁੱਧਵਾਰ ਨੂੰ ਢਹਿ ਗਿਆ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੁੱਧਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਢਾਂਚਾ ਢਹਿਣ ਵਿਚ ਜ਼ਖ਼ਮੀ ਹੋਏ ਲੋਕਾਂ ਵਿਚੋਂ ਪੰਜ ਦੀ ਹਾਲਤ ਗੰਭੀਰ ਹੈ। ਬੋਇਸ ਫਾਇਰ ਡਿਪਾਰਟਮੈਂਟ ਚੀਫ਼ ਆਫ਼ ਆਪ੍ਰੇਸ਼ਨਜ਼ ਐਰੋਨ ਹੈਮਲ ਨੇ ਇਕ ਨਿਊਜ਼ ਕਾਨਫ਼ਰੰਸ ਵਿਚ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਸ਼ਾਮ ਨੂੰ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। 

ਬੋਇਸ ਹਵਾਈ ਅੱਡੇ 'ਤੇ ਸਥਾਪਤ ਕੀਤਾ ਜਾ ਰਿਹਾ ਇਕ ਸਟੀਲ ਦਾ ਫਰੇਮ ਢਾਂਚਾ ਢਹਿ ਗਿਆ। ਹੈਮਲ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਹਾਦਸਾ ਸੀ। ਢਾਂਚਾ ਢਹਿਣ ਤੋਂ ਬਾਅਦ ਇਹ ਹਫ਼ੜਾ-ਦਫ਼ੜੀ ਮਚ ਗਈ ਸੀ। ਮੈਨੂੰ ਨਹੀਂ ਪਤਾ ਕਿ ਇਹ ਕਿਸ ਕਾਰਨ ਹੋਇਆ ਹੈ ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਹ ਇਕ ਵੱਡਾ ਹਾਦਸਾ ਸੀ। ਅਧਿਕਾਰੀਆਂ ਨੇ ਕਿਹਾ ਕਿ ਬੋਇਸ ਹਵਾਈ ਅੱਡੇ 'ਤੇ ਕੰਮਕਾਜ ਵਿਘਨ ਪਿਆ ਸੀ ਪਰ ਅਜਿਹਾ ਨਹੀਂ ਹੋਇਆ। ਹੈਮਲ ਨੇ ਕਿਹਾ ਕਿ ਜਦੋਂ ਢਾਂਚਾ ਡਿਗਿਆ ਤਾਂ ਕੁਝ ਪੀੜਤ ਇੱਕ ਉੱਚੀ ਇਮਾਰਤ ਜਾਂ ਹੋਰ ਉੱਚੇ ਪਲੇਟਫਾਰਮ 'ਤੇ ਸਨ। ਕੁਝ ਵਿਸ਼ੇਸ਼ ਬਚਾਅ ਯਤਨਾਂ ਦੀ ਲੋੜ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਇਕ ਕਰੇਨ ਵੀ ਡਿੱਗ ਗਈ। ਬੋਇਸ ਵਿੱਚ ਸੇਂਟ ਅਲਫੋਂਸਸ ਰੀਜਨਲ ਮੈਡੀਕਲ ਸੈਂਟਰ ਦੀ ਬੁਲਾਰਣ ਲੈਟੀਸੀਆ ਰਮੀਰੇਜ ਨੇ ਕਿਹਾ ਕਿ ਐਮਰਜੈਂਸੀ ਅਤੇ ਟਰੌਮਾ ਟੀਮਾਂ ਘਟਨਾ ਸਥਾਨ ਤੋਂ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਜੁਟੀਆਂ ਸਨ। 

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਮਾਰਤ ਕਿਸ ਕਾਰਨ ਡਿੱਗੀ। ਇਹ ਘਟਨਾ ਜੈਕਸਨ ਜੈੱਟ ਸੈਂਟਰ ਨੇੜੇ ਵਾਪਰੀ, ਜੋ ਨਿੱਜੀ ਜਹਾਜ਼ਾਂ ਦੀ ਸੇਵਾ ਅਤੇ ਰੱਖ-ਰਖਾਅ ਕਰਦਾ ਹੈ। ਬੋਇਸ ਸ਼ਹਿਰ ਦੇ ਇਜਾਜ਼ਤ ਿਰਕਾਰਡ ਤੋਂ ਪਤਾ ਲੱਗਦਾ ਹੈ ਕਿ ਬਿੱਗ ਡੀ ਬਿਲਡਰਸ ਨੇ ਜੈਕਸਨ ਜੈੱਟ ਸੈਂਟਰ ਲਈ 39 ਹਜ਼ਾਰ ਵਰਗ ਫੁਟ ਵਿਚ ਜੈੱਟ ਹੈਂਗਰ ਬਣਾਉਣ ਦਾ ਠੇਕਾ ਹਾਸਲ ਕੀਤਾ ਸੀ। 62 ਲੱਖ ਦੀ ਲਾਗਤ ਵਾਲੀ ਯੋਜਨਾ ਵਿਚ ਠੋਸ ਨੀਂਹ ਅਤੇ ਧਾਤੂ ਦੇ ਭਵਨ ਦਾ ਨਿਰਮਾਣ ਸ਼ਾਮਲ ਸੀ।

'ਬਿੱਗ ਡੀ ਬਿਲਡਰਜ਼' ਨਾਲ ਫੋਨ ਅਤੇ ਈਮੇਲ ਰਾਹੀਂ ਸੰਪਰਕ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਜੈਕਸਨ ਜੈਟ ਸੈਂਟਰ ਦੀ ਸੀ. ਈ. ਓ. ਜੈਸਿਕਾ ਫਲਿਨ ਨੇ ਇਕ ਈਮੇਲ ਬਿਆਨ ਵਿੱਚ ਕਿਹਾ ਕਿ ਇਸ ਭਿਆਨਕ ਘਟਨਾ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਹੈ। ਫਲਿਨ ਨੇ ਕਿਹਾ ਕਿ ਇਹ ਹਾਦਸਾ ਮੌਜੂਦਾ ਜੈਕਸਨ ਜੈੱਟ ਸੈਂਟਰ ਦੇ ਬਿਲਕੁਲ ਪੱਛਮੀ ਵਿੱਚ ਵਾਪਰਿਆ ਜਿੱਥੇ ਕੰਪਨੀ ਦੇ ਨਿਰਮਾਣ ਅਧੀਨ ਹੈਂਗਰ ਵਿਚ ਦਰਜਨਾਂ ਲੋਕ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News