ਦੱਖਣੀ ਬ੍ਰਾਜ਼ੀਲ 'ਚ ਤੂਫਾਨ ਕਾਰਨ 3 ਲੋਕਾਂ ਦੀ ਮੌਤ, 12 ਅਜੇ ਵੀ ਲਾਪਤਾ

Saturday, Jun 17, 2023 - 11:47 AM (IST)

ਦੱਖਣੀ ਬ੍ਰਾਜ਼ੀਲ 'ਚ ਤੂਫਾਨ ਕਾਰਨ 3 ਲੋਕਾਂ ਦੀ ਮੌਤ, 12 ਅਜੇ ਵੀ ਲਾਪਤਾ

ਸਾਓ ਪਾਓਲੋ (ਭਾਸ਼ਾ) : ਦੱਖਣੀ ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੂਬੇ ‘ਚ ਆਏ ਸਰਦੀਆਂ ਦੇ ਤੂਫਾਨ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹਨ। ਖੇਤਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਐਡੁਆਰਡੋ ਲੇਈਟ ਨੇ ਕਿਹਾ ਕਿ ਸਾਓ ਲਿਓਪੋਲਡੋ ਸ਼ਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1 ਦੀ ਮੌਤ ਰਾਜ ਦੇ ਤੱਟੀ ਖੇਤਰ ਮਾਕੁਇਨ ਵਿੱਚ ਹੋਈ। ਲੇਈਟ ਨੇ ਟਵਿੱਟਰ 'ਤੇ ਕਿਹਾ, "ਇਸ ਸਮੇਂ ਸਾਡੀ ਤਰਜੀਹ ਲਾਪਤਾ ਲੋਕਾਂ ਨੂੰ ਲੱਭਣਾ ਅਤੇ ਉਨ੍ਹਾਂ ਲੋਕਾਂ ਨੂੰ ਬਚਾਉਣਾ ਹੈ ਜੋ ਹੜ੍ਹ ਕਾਰਨ ਮੁਸ਼ਕਲ ਵਿਚ ਹਨ ਅਤੇ ਮਦਦ ਦੀ ਉਡੀਕ ਕਰ ਰਹੇ ਹਨ।"

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸੰਕਟ ਨਾਲ ਨਜਿੱਠਣ ਲਈ ਸੰਘੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਰੀਓ ਗ੍ਰਾਂਡੇ ਡੋ ਸੁਲ ਦੀਆਂ ਕਈ ਸੜਕਾਂ ਅਜੇ ਵੀ ਬਲਾਕ ਹਨ। ਉਥੇ ਹੀ ਸੂਬੇ ਦੇ ਮੁੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਪੂਰੇ ਖੇਤਰ ਵਿੱਚ ਬਿਜਲੀ ਨਹੀਂ ਹੈ। ਪ੍ਰਭਾਵਿਤ ਸ਼ਹਿਰਾਂ ਦੇ ਮੇਅਰਾਂ ਨੇ ਕਿਹਾ ਕਿ ਆਮ ਤੌਰ 'ਤੇ ਪੂਰੇ ਜੂਨ ਵਿਚ ਜਿੰਨਾ ਮੀਂਹ ਪੈਣ ਦੀ ਉਮੀਦ ਹੁੰਦੀ ਹੈ, ਉਸ ਤੋਂ ਦੁੱਗਣਾ ਮੀਂਹ ਇਕੱਲੇ ਪਿਛਲੇ 24 ਘੰਟਿਆਂ ਦੀ ਮਿਆਦ ਵਿੱਚ ਪਿਆ ਹੈ। ਮਾਕੁਇਨ ਦੇ ਮੇਅਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ 'ਚ ਇਕ ਦਿਨ 'ਚ 29.4 ਸੈਂਟੀਮੀਟਰ ਮੀਂਹ ਪਿਆ ਹੈ।


author

cherry

Content Editor

Related News