ਤੁਰਕੀ ਦੇ ਸਕੀ ਰਿਜ਼ੋਰਟ ''ਚ ਹੋਟਲ ''ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ
Tuesday, Jan 21, 2025 - 11:34 AM (IST)
ਅੰਕਾਰਾ (ਏਜੰਸੀ)- ਤੁਰਕੀ ਦੇ ਉੱਤਰ-ਪੱਛਮ ਵਿੱਚ ਸਥਿਤ ਸਕੀ ਰਿਜ਼ੋਰਟ ਵਿਚ ਮੰਗਲਵਾਰ ਨੂੰ ਇੱਕ ਹੋਟਲ ਵਿੱਚ ਅੱਗ ਲੱਗ ਗਈ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਨੇ ਇਹ ਰਿਪੋਰਟ ਦਿੱਤੀ। ਅਨਾਦੋਲੂ ਏਜੰਸੀ ਦੀ ਰਿਪੋਰਟ ਅਨੁਸਾਰ ਬੋਲੂ ਸੂਬੇ ਦੇ ਕਾਰਤਲਕਾਯਾ ਦੇ ਰਿਜ਼ੋਰਟ ਵਿੱਚ ਇੱਕ ਹੋਟਲ ਦੇ ਰੈਸਟੋਰੈਂਟ ਵਿੱਚ ਰਾਤ ਨੂੰ ਅੱਗ ਲੱਗ ਗਈ।
ਗਵਰਨਰ ਅਬਦੁਲਾਜ਼ੀਜ਼ ਅਯਦੀਨ ਨੇ ਅਨਾਦੋਲੂ ਨੂੰ ਦੱਸਿਆ ਕਿ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰਨ ਨਾਲ 2 ਪੀੜਤਾਂ ਦੀ ਮੌਤ ਹੋ ਗਈ। ਅਯਦੀਨ ਨੇ ਕਿਹਾ ਕਿ ਹੋਟਲ ਵਿੱਚ 234 ਮਹਿਮਾਨ ਠਹਿਰੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।