ਬੁਰੰਡੀ ''ਚ ਬਾਰ ''ਤੇ ਹਮਲੇ ''ਚ 3 ਦੀ ਮੌਤ, 27 ਜ਼ਖਮੀ

08/19/2017 9:45:38 AM

ਨੈਰੋਬੀ— ਬੁਰੰਡੀ ਦੀ ਰਾਜਧਾਨੀ ਬੁਜੰਬੁਰਾ ਵਿਚ ਦੋ ਵਾਰ ਹੋਏ ਗਰੇਨੇਡ ਹਮਲੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜਖ਼ਮੀ ਹੋ ਗਏ। ਪੁਲਿਸ ਬੁਲਾਰੇ ਪਿਅਰੇ ਕੁਰੀਕੀਏ ਨੇ ਦੱਸਿਆ ਕਿ ਬੀਤੀ ਰਾਤ ਬਾਇਐਂਜੀ ਜਿਲ੍ਹੇ ਵਿਚ ਹੋਏ ਇਨ੍ਹਾਂ ਹਮਲੀਆਂ ਵਿਚ ਇਕ ਵਿਅਕਤੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ 29 ਹੋਰ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਨ੍ਹਾਂ 'ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ। ਇਕ ਚਸ਼ਮਦੀਦ ਨੇ ਦੱਸਿਆ ਕਿ ਹਮਲਾਵਰਾਂ ਨੇ ਬਾਰ ਜਾਂ ਗਾਹਕਾਂ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਧਿਆਨ ਯੋਗ ਹੈ ਕਿ ਇਸ ਜਿਲ੍ਹੇ ਵਿਚ ਇਸ ਮਹੀਨੇ ਦੀ ਸ਼ੁਰੁਆਤ ਵਿਚ ਹੋਏ ਇੰਝ ਹੀ ਇਕ ਹੋਰ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜਖ਼ਮੀ ਹੋ ਗਏ ਸਨ।


Related News