ਈਰਾਨ ''ਚ ਕਈ ਉਸਾਰੀ ਅਧੀਨ ਇਮਾਰਤਾਂ ਡਿੱਗਣ ਕਾਰਨ 3 ਲੋਕਾਂ ਦੀ ਮੌਤ, 11 ਜ਼ਖ਼ਮੀ

Monday, Aug 07, 2023 - 01:18 PM (IST)

ਈਰਾਨ ''ਚ ਕਈ ਉਸਾਰੀ ਅਧੀਨ ਇਮਾਰਤਾਂ ਡਿੱਗਣ ਕਾਰਨ 3 ਲੋਕਾਂ ਦੀ ਮੌਤ, 11 ਜ਼ਖ਼ਮੀ

ਤਹਿਰਾਨ (ਵਾਰਤਾ)- ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਕਈ ਉਸਾਰੀ ਅਧੀਨ ਇਮਾਰਤਾਂ ਦੇ ਢਹਿ ਜਾਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਈਰਾਨ ਦੀ ਸਟੂਡੈਂਟ ਨਿਊਜ਼ ਏਜੰਸੀ (ਆਈ.ਐੱਸ.ਐੱਨ.ਏ.) ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਉਸ ਸਮੇਂ ਵਾਪਰੀ, ਜਦੋਂ ਤਹਿਰਾਨ ਨਗਰਪਾਲਿਕਾ ਦੇ ਕਰਮਚਾਰੀ, ਸੂਬਾਈ ਪੁਲਸ ਬਲ ਜ਼ਿਲ੍ਹਾ 19 ਵਿੱਚ ਇੱਕ "ਅਸੁਰੱਖਿਅਤ" ਇਮਾਰਤ ਨੂੰ ਢਾਹੁਣ ਦੀ ਨਿਗਰਾਨੀ ਕਰ ਰਹੇ ਸਨ। ਸਮਾਚਾਰ ਏਜੰਸੀ ਨੇ ਤਹਿਰਾਨ ਪੁਲਸ ਸੂਚਨਾ ਕੇਂਦਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਮਾਰਤ ਦੇ ਢਹਿ ਜਾਣ ਕਾਰਨ ਨੇੜੇ ਦੀਆਂ 5 ਇਮਾਰਤਾਂ ਢਹਿ ਗਈਆਂ। ਜੋ ਅਸੁਰੱਖਿਅਤ ਸਨ, ਜਿਸ ਕਾਰਨ 4 ਪੁਲਸ ਅਧਿਕਾਰੀ ਅਤੇ 2 ਮਿਉਂਸਪਲ ਕਰਮਚਾਰੀ ਮਲਬੇ ਹੇਠ ਦੱਬ ਗਏ।

ਬਚਾਅ ਟੀਮਾਂ ਮਲਬੇ 'ਚੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਹਨ। ਤਹਿਰਾਨ ਦੇ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਜਲਾਲ ਮਲੇਕੀ ਨੇ ਦੱਸਿਆ ਕਿ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 12:24 'ਤੇ ਦੀ ਹੈ। ਬਚਾਅ ਟੀਮਾਂ ਨੂੰ ਕ੍ਰੇਨ ਅਤੇ ਮਲਬਾ ਹਟਾਉਣ ਵਾਲੇ ਉਪਕਰਨਾਂ ਨਾਲ ਮਦਦ ਲਈ ਤੁਰੰਤ ਘਟਨਾ ਵਾਲੀ ਥਾਂ 'ਤੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਮਾਰਤਾਂ ਦਾ ਨਿਰਮਾਣ ਚੱਲ ਰਿਹਾ ਸੀ ਅਤੇ ਉਨ੍ਹਾਂ ਅੰਦਰ ਕੋਈ ਨਹੀਂ ਰਹਿ ਰਿਹਾ ਸੀ। ਮਲੇਕੀ ਨੇ ਦੱਸਿਆ ਕਿ ਮਲਬੇ ਵਿੱਚੋਂ 3 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਤਹਿਰਾਨ ਪੁਲਸ ਸੂਚਨਾ ਕੇਂਦਰ ਦੇ ਮੁਖੀ ਬਾਬਕ ਨਮਕਸ਼ੇਨੇਸ ਨੇ ਪੀੜਤਾਂ ਵਿੱਚੋਂ 2 ਪੁਲਸ ਅਧਿਕਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਤਹਿਰਾਨ ਦੀ ਮੈਡੀਕਲ ਐਮਰਜੈਂਸੀ ਸੰਸਥਾ ਦੇ ਮੁਖੀ ਮੁਹੰਮਦ ਇਸਮਾਈਲ ਤਵਾਕੋਲੀ ਨੇ ਕਿਹਾ ਕਿ 11 ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 8 ਨੂੰ ਹਸਪਤਾਲ ਲਿਜਾਇਆ ਗਿਆ ਹੈ।


author

cherry

Content Editor

Related News