ਚੀਨ ''ਚ 33 ਕਿਲੋਗ੍ਰਾਮ ਹੈਰੋਇਨ ਸਣੇ ਤਿੰਨ ਗ੍ਰਿਫਤਾਰ
Tuesday, May 12, 2020 - 12:57 PM (IST)
ਕੁਨਮਿੰਗ- ਚੀਨ ਦੇ ਦੱਖਣ-ਪੱਛਮੀ ਯੁੰਨਾਨ ਸੂਬੇ ਵਿਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 33.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਨੂੰ ਖੁਫੀਆ ਸੂਚਨਾ ਮਿਲੀ ਕਿ ਤਸਕਰ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਯੁੰਨਾਨ ਸੂਬੇ ਦੇ ਪੂਰਬੀ ਜਿਯਾਸ਼ਿੰਗ ਸ਼ਹਿਰ ਵੱਲ ਭੇਜਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਇਸ ਦੀ ਜਾਂਚ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ। ਪੁਲਸ ਨੇ ਤਿੰਨਾਂ ਸ਼ੱਕੀਆਂ ਨੂੰ ਯੁੰਨਾਨ ਸੂਬੇ ਦੇ ਲੋਂਗਲਿੰਗ ਤੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਕੋਲੋਂ 31 ਪੈਕਟ ਬਰਾਮਦ ਕੀਤੇ ਗਏ ਹਨ, ਜਿਹਨਾਂ ਦਾ ਭਾਰ 33.6 ਕਿਲੋਗ੍ਰਾਮ ਸੀ। ਪੁਲਸ ਇਸ ਮਾਮਲੇ ਵਿਚ ਵਿਸਤ੍ਰਿਤ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਦਾ ਯੁੰਨਾਨ ਸੂਬਾ ਨਸ਼ੀਲੇ ਪਦਾਰਥਾਂ ਸਬੰਧੀ ਅਪਰਾਧਿਕ ਗਤੀਵਿਧੀਆਂ ਲਈ ਬਦਨਾਮ ਹੈ।