ਸਿੱਖ ਬਜ਼ੁਰਗ ਬੀਬੀ ਨੂੰ ਬ੍ਰਿਟੇਨ ਤੋਂ ਭਾਰਤ ਨਾ ਭੇਜਣ ਦੇ ਹੱਕ 'ਚ ਆਏ ਹਜ਼ਾਰਾਂ ਲੋਕ

Monday, Nov 16, 2020 - 12:26 AM (IST)

ਸਿੱਖ ਬਜ਼ੁਰਗ ਬੀਬੀ ਨੂੰ ਬ੍ਰਿਟੇਨ ਤੋਂ ਭਾਰਤ ਨਾ ਭੇਜਣ ਦੇ ਹੱਕ 'ਚ ਆਏ ਹਜ਼ਾਰਾਂ ਲੋਕ

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਤਕਰੀਬਨ 10 ਸਾਲ ਤੋਂ ਰਹਿ ਰਹੀ ਅਤੇ ਇਥੇ ਆਪਣਾ ਘਰ ਬਣਾ ਚੁੱਕੀ ਇਕ ਬਜ਼ੁਰਗ ਸਿੱਖ ਵਿਧਵਾ ਬੀਬੀ ਨੂੰ ਜ਼ਬਰਦਸਤੀ ਭਾਰਤ ਨਾ ਭੇਜਣ ਲਈ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ 'ਤੇ ਹੁਣ ਤੱਕ ਤਕਰੀਬਨ 62 ਹਜ਼ਾਰ ਲੋਕ ਦਸਤਖਤ ਕਰ ਚੁੱਕੇ ਹਨ। ਗੁਰਮੀਤ ਕੌਰ ਸਹੋਤਾ (75) ਸਾਲ 2009 ਵਿਚ ਬ੍ਰਿਟੇਨ ਆਈ ਸੀ ਅਤੇ ਵੇਸਟ ਮਿਡਲੈਂਡ ਦੇ ਸਮੇਥਵਿਕ ਵਿਚ ਉਦੋਂ ਤੋਂ ਰਹਿ ਰਹੀ ਹੈ। ਕਾਨੂੰਨੀ ਤੌਰ 'ਤੇ ਉਹ ਬਿਨਾਂ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕੀਤੇ ਦੇਸ਼ ਵਿਚ ਰਹਿਣ ਵਾਲੀ ਪ੍ਰਵਾਸੀ ਹੈ ਅਤੇ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਨ੍ਹਾਂ ਦੇ ਭਾਰਤ ਵਾਪਸ ਜਾਣ ਦੇ ਆਸਾਰ ਹਨ, ਭਾਵੇਂ ਹੀ ਉਥੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। ਭਾਰਤ ਵਿਚ ਕੋਈ ਨਹੀਂ ਹੋਣ ਦੇ ਤੱਥ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਸਮੇਥਵਿਕ ਦਾ ਸਥਾਨਕ ਭਾਈਚਾਰਾ ਉਨ੍ਹਾਂ ਦੀ ਹਮਾਇਤ ਵਿਚ ਆਇਆ।

ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'

ਬ੍ਰਿਟੇਨ ਦੇ ਗ੍ਰਹਿ ਵਿਭਾਗ ਅਤੇ ਬ੍ਰਿਟਿਸ਼ ਸੰਸਦ ਨੂੰ ਸੰਬੋਧਿਤ 'ਚੇਂਜ ਡਾਟ ਓਰਆਜੀ' 'ਤੇ ਸ਼ੁਰੂ ਆਨਲਾਈਨ ਪਟੀਸ਼ਨ ਵਿਚ ਕਿਹਾ ਗਿਆ, 'ਗੁਰਮੀਤ ਦਾ ਬ੍ਰਿਟੇਨ ਵਿਚ ਕੋਈ ਪਰਿਵਾਰ ਨਹੀਂ ਹੈ ਨਾ ਹੀ ਪੰਜਾਬ ਵਿਚ ਕੋਈ ਪਰਿਵਾਰ ਹੈ, ਇਸ ਲਈ ਸਮੇਥਵਿਕ ਦੇ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਗੋਦ ਲਿਆ ਹੈ। ਗੁਰਮੀਤ ਨੇ ਬ੍ਰਿਟੇਨ ਵਿਚ ਰਹਿਣ ਲਈ ਅਰਜ਼ੀ ਦਿੱਤੀ ਸੀ, ਪਰ ਉਸ ਨੂੰ ਇਹ ਤੱਥ ਜਾਣਦੇ ਹੋਏ ਅਸਵੀਕਾਰ ਕਰ ਦਿੱਤਾ ਗਿਆ ਕਿ ਭਾਰਤ (ਪੰਜਾਬ) ਵਿਚ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ। 'ਦੋਭਾਸ਼ੀਏ ਰਾਹੀਂ ਸਹੋਤਾ ਨੇ 'ਬਰਮਿੰਘਮ ਲਾਈਵ' ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਾਰਤ ਵਾਪਸ ਜਾਣਾ ਪਿਆ ਤਾਂ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਉਥੇ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ।

ਇਹ ਵੀ ਪੜ੍ਹੋ:-'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'

ਉਨ੍ਹਾਂ ਨੇ ਕਿਹਾ, 'ਉਥੇ ਵਾਪਸ ਜਾ ਕੇ ਇਕੱਲੇ ਰਹਿਣ 'ਤੇ ਇਕੱਲੇਪਣ ਅਤੇ ਮਾਨਸਿਕ ਤੌਰ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਉਹ ਡਰੀ ਹੋਈ ਹਾਂ। ਸਮੇਥਵਿਕ ਮੇਰਾ ਅਸਲੀ ਘਰ ਹੈ, ਇਹ ਉਹ ਥਾਂ ਹੈ ਜਿੱਥੇ ਮੈਂ ਭਾਈਚਾਰੇ ਲਈ ਕੰਮ ਕਰਦੀ ਹਾਂ। ਇਹ ਉਹ ਥਾਂ ਹੈ ਜਿਸ ਨੂੰ ਮੈਂ ਜਾਣਦੀ ਹਾਂ ਅਤੇ ਜਿੱਥੋਂ ਦੇ ਲੋਕਾਂ ਨੂੰ ਪਿਆਰ ਕਰਦੀ ਹਾਂ ਅਤੇ ਉਹ ਮੇਰੇ ਪਰਿਵਾਰ ਦੇ ਮੈਂਬਰ ਬਣ ਗਏ ਹਨ।' ਇਸ ਦੌਰਾਨ ਗ੍ਰਹਿ ਵਿਭਾਗ ਨੂੰ ਦੱਸਦੇ ਹੋਏ ਕਿਹਾ ਗਿਆ ਹੈ ਕਿ ਉਸ ਨੇ ਸਹੋਤਾ ਨੂੰ  ਸੂਚਿਤ ਕੀਤਾ ਹੈ ਕਿ ਉਹ ਕਿਵੇਂ ਕਾਨੂੰਨੀ ਤੌਰ 'ਤੇ ਬ੍ਰਿਟੇਨ ਵਿਚ ਰਹਿਣ ਲਈ ਅਰਜ਼ੀ ਕਰ ਸਕਦੀ ਹੈ।


author

Sunny Mehra

Content Editor

Related News