ਸ਼੍ਰੀਲੰਕਾ ''ਚ ਭਾਰੀ ਮੀਂਹ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਉੱਜੜੇ

12/08/2019 6:52:13 PM

ਕੋਲੰਬੋ (ਭਾਸ਼ਾ)- ਤਮਿਲ ਵੱਧ ਗਿਣਤੀ ਉੱਤਰੀ ਅਤੇ ਪੂਰਬੀ ਸ਼੍ਰੀਲੰਕਾ 'ਚ ਹੋਈ ਭਾਰੀ ਵਰਖਾ ਤੋਂ ਬਾਅਦ ਆਏ ਹੜ੍ਹ ਕਾਰਨ ਤਕਰੀਬਨ 10,000 ਲੋਕ ਪਲਾਇਨ ਕਰ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਦੈਨਿਕ ਕੋਲੰਬੋ ਪੇਜ ਵਿਚ ਐਤਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਪਿਛਲੇ ਕਈ ਹਫਤਿਆਂ ਤੋਂ ਸ਼੍ਰੀਲੰਕਾ ਵਿਚ ਮੀਂਹ ਪੈ ਰਿਹਾ ਹੈ ਅਤੇ ਉੱਤਰੀ ਅਤੇ ਪੂਰਬੀ ਸੂਬੇ ਵਿਚ ਹਾਲਾਤ ਗੰਭੀਰ ਹਨ। ਐਮਰਜੈਂਸੀ ਮੈਨੇਜਮੈਂਟ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੂਰਬੀ ਸੂਬੇ ਵਿਚ ਹੜ੍ਹ ਕਾਰਨ 79000 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ 798 ਪਰਿਵਾਰਾਂ ਦੇ 2507 ਲੋਕਾਂ ਨੂੰ ਮਜਬੂਰਨ ਪਲਾਇਨ ਕਰਨਾ ਪਿਆ।

ਅਖਬਾਰ ਮੁਤਾਬਕ ਉੱਤਰੀ ਸੂਬੇ ਦੇ ਪੰਜ ਜ਼ਿਲਿਆਂ 'ਚ ਵੀ ਹੜ੍ਹ ਕਾਰਨ 64,448 ਲੋਕ ਪ੍ਰਭਾਵਿਤ ਹੋਏ ਹਨ ਅਤੇ 2611 ਪਰਿਵਾਰਾਂ ਦੇ 8478 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਸਾਰੇ ਪਲਾਇਨ ਨੂੰ 56 ਰਾਹਤ ਕੈਂਪਾਂ ਵਿਚ ਰੱਖਿਆ ਗਿਆ ਹੈ। ਸਰਕਾਰ ਨੇ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਤਿਆਰ ਭੋਜਨ ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਇਥੇ ਆਸਰਾ ਲੈਣ ਲਈ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ 17 ਲੱਖ ਸ਼੍ਰੀਲੰਕਾਈ ਰੁਪਏ ਜਾਰੀ ਕੀਤੇ ਹਨ। ਉੱਤਰੀ ਸੂਬੇ ਦੇ ਜ਼ਿਲਾ ਸਕੱਤਰੇਤ ਨੇ ਐਮਰਜੈਂਸੀ ਮੈਨੇਜਮੈਂਟ ਕੇਂਦਰ ਤੋਂ 1.62 ਕਰੋੜ ਸ਼੍ਰੀਲੰਕਾਈ ਰੁਪਏ ਦੀ ਮੰਗ ਕੀਤੀ ਹੈ। ਇਸ ਦੌਰਾਨ, ਸ਼੍ਰੀਲੰਕਾ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਨੂੰ ਕਿਹਾ ਹੈ।


Sunny Mehra

Content Editor

Related News