ਪਾਕਿਸਤਾਨੀ ਜ਼ੁਲਮ ਦੇ ਖ਼ਿਲਾਫ਼ ਹਜ਼ਾਰਾਂ ਪਸ਼ਤੂਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ’

11/17/2020 8:03:58 AM

ਇਸਲਾਮਾਬਾਦ-  ਜ਼ਬਰਦਸਤੀ ਗਾਇਬ ਕਰਨਾ, ਕਤਲ ਅਤੇ ਗੈਰ-ਕਾਨੂੰਨੀ ਕੈਦ ਦੇ ਰੂਪ ’ਚ ਪਾਕਿਸਤਾਨੀ ਅਦਾਰਾ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦੇ ਖ਼ਿਲਾਫ਼ ਪਸ਼ਤੂਨ ਤਹਿਫੂਜ ਮੂਵਮੈਂਟ (ਪੀ. ਟੀ. ਐੱਮ.) ਨੇ ਉੱਤਰੀ ਵਜੀਰਿਸਤਾਨ ’ਚ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ, ਜਿਸ ਵਿਚ ਹਜ਼ਾਰਾਂ ਪਸ਼ਤੂਨਾਂ ਨੇ ਭਾਗ ਲਿਆ।
ਪੀ. ਟੀ. ਐੱਮ. ਨੇ ਉੱਤਰੀ ਵਜੀਰਿਸਤਾਨ ਦੇ ਮੀਰਾਨਸ਼ਾਹ ’ਚ ਵਿਆਪਕ ਜਨਸਮੂਹ ਇਕੱਠਾ ਕੀਤਾ ਸੀ। ਪਾਕਿਸਤਾਨ ਦੇ ਸੀਨੇਟ ਜੇ ਸਾਬਕਾ ਮੈਂਬਰ ਅਫਰਾਸੀਆਬ ਖੱਟੜ ਨੇ ਕਿਹਾ ਕਿ ਪੀ. ਟੀ. ਐੱਮ. ਦੇ ਮੈਂਬਰ ਡੂਰੰਡ ਲਾਈਨ ਦੇ ਦੋਨੋਂ ਪਾਸੇ ਸੰਭਾਵਿਤ ਜੰਗ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਇਕ ਹੋਰ ਮਨੁੱਖੀ ਅਧਿਕਾਰ ਵਰਕਰ ਅਤੇ ਪੀ. ਟੀ. ਐੱਮ. ਦੇ ਸਮਰਥਨ ਖੋਰ ਬੀਵੀ ਨੇ ਕਿਹਾ ਕਿ ਪਸ਼ਤੂਨਾਂ ਦੇ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਉੱਤਰੀ ਵਜੀਰਿਸਤਾਨ ਦੇ ਮੀਰਾਨਸ਼ਾਹ ’ਚ ਹਜ਼ਾਰਾਂ ਪਸ਼ਤੂਨ ਇਕੱਠੇ ਹੋਏ।

ਪਸ਼ਤੂਨ ਪਾਕਿਸਤਾਨ ਦਾ ਦੂਸਰਾ ਸਭ ਤੋਂ ਵੱਡਾ ਨਸਲੀ ਸਮੂਹ ਹੈ ਜੋ ਕਿ ਦੇਸ਼ ਦੀ ਆਬਾਦੀ ਦਾ 15 ਫੀਸਦੀ ਹੈ। ਪੀ. ਟੀ. ਐੱਮ. ਇਕ ਸਿਵਲ ਰਾਈਟ ਮੂਵਮੈਂਟ ਹੈ ਜੋਕਿ ਪਾਕਿਸਤਾਨ ਦੇ ਪਸ਼ਤੂਨ ਬੈਲਟ ’ਚ ਸਰਕਾਰ ਵਲੋਂ ਪੋਸ਼ਿਤ ਅੱਤਵਾਦ ਅਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਖਿਲਾਫ ਆਵਾਜ਼ ਉਠਾਉਂਦਾ ਹੈ।

ਇਹ ਵੀ ਪੜ੍ਹੋ-  ਬ੍ਰਿਟੇਨ ਕ੍ਰਿਸਮਸ ਤੋਂ ਪਹਿਲਾਂ ਫਾਈਜ਼ਰ ਕੋਵਿਡ ਟੀਕਾ ਲਾਉਣਾ ਕਰ ਦੇਵੇਗਾ ਸ਼ੁਰੂ!

ਪਾਕਿਸਤਾਨ ’ਚ ਜਿਸ ਤਰ੍ਹਾਂ ਨਾਲ ਨਾਗਰਿਕਾਂ ਦਾ ਇਕ ਵੱਡਾ ਸਮੂਹ ਮਾਰਿਆ ਗਿਆ ਅਤੇ ਕਈਆਂ ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ, ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਫ਼ੌਜ ਪਸ਼ਤੂਨਾਂ ਦਾ ਕਤਲੇਆਮ ਕਰ ਰਹੀ ਹੈ।


Lalita Mam

Content Editor

Related News