ਹਾਂਗਕਾਂਗ ''ਚ ਪ੍ਰਦਰਸ਼ਨ ਲਈ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀ
Saturday, Oct 12, 2019 - 05:19 PM (IST)

ਹਾਂਗਕਾਂਗ— ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਦਾ ਮਾਰਚ ਅਜੇ ਵੀ ਜਾਰੀ ਹੈ, ਪਰੰਤੂ ਪਹਿਲਾਂ ਦੀਆਂ ਰੈਲੀਆਂ ਦੀ ਤੁਲਨਾ 'ਚ ਇਸ ਵਾਰ ਰੈਲੀ 'ਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਦਿਖੀ। ਕੋਵਲੂਨ 'ਚ ਸ਼ਨੀਵਾਰ ਦੁਪਹਿਰੇ ਆਯੋਜਿਤ ਰੈਲੀ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਤੇ ਤੇਜ਼ ਵਰਖਾ ਦੇ ਵਿਚਾਲੇ ਸ਼ਾਂਤੀਪੂਰਨ ਤਰੀਕੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਮਾਰਚ ਕੱਢਿਆ।
ਹਾਂਗਕਾਂਗ ਟਾਪੂ 'ਤੇ ਪੁਲਸ ਮੁਖੀ ਦੇ ਬਾਹਰ ਕਰੀਬ 200 ਲੋਕ ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਹੋਏ। ਕੁਝ ਲੋਕ ਅਧਿਕਾਰੀਆਂ ਨੂੰ ਗਲਤ ਸ਼ਬਦ ਕਹਿ ਰਹੇ ਸਨ ਪਰੰਤੂ ਉਨ੍ਹਾਂ ਨੇ ਕੋਈ ਦਖਲ ਨਹੀਂ ਦਿੱਤਾ। ਪ੍ਰਦਰਸ਼ਨਕਾਰੀਆਂ 'ਚ ਜ਼ਿਆਦਾਤਰ ਸੇਵਾਮੁਕਤ ਕਰਮਚਾਰੀ ਸਨ। ਚਾਰ ਮਹੀਨੇ ਤੋਂ ਜ਼ਿਆਦਾ ਸਮੇਂ ਦੀ ਅਸ਼ਾਂਤੀ ਦੌਰਾਨ ਭਾਰੀ ਗਿਣਤੀ 'ਚ ਦਿਖੇ ਪ੍ਰਦਰਸ਼ਨਕਾਰੀਆਂ ਦੀ ਤੁਲਨਾ 'ਚ ਇਸ ਵਾਰ ਦੇ ਪ੍ਰਦਰਸ਼ਨ 'ਚ ਲੋਕਾਂ ਦੀ ਗਿਣਤੀ ਘੱਟ ਰਹੀ। ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦੇ ਚੀਨੀ ਅਧਿਕਾਰਿਤ ਇਲਾਕੇ 'ਚ ਵਿਰੋਧ ਪੈਦਾ ਹੋ ਗਿਆ ਸੀ।