ਮੁੜ ਚਰਚਾ ''ਚ ਆਇਆ ਮਹਿੰਗੇ ਤੋਹਫੇ ਲੈਣ ਵਾਲਾ PM, ਲੋਕ ਮੰਗ ਰਹੇ ਅਸਤੀਫਾ

Sunday, Dec 01, 2019 - 12:08 PM (IST)

ਮੁੜ ਚਰਚਾ ''ਚ ਆਇਆ ਮਹਿੰਗੇ ਤੋਹਫੇ ਲੈਣ ਵਾਲਾ PM, ਲੋਕ ਮੰਗ ਰਹੇ ਅਸਤੀਫਾ

ਤੇਲ ਅਵੀਵ— ਇਜ਼ਰਾਇਲ ਦੇ ਤੇਲ ਅਵੀਵ 'ਚ ਹਜ਼ਾਰਾਂ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਰੈਲੀ ਕੱਢੀ। ਇਜ਼ਰਾਇਲ ਦੇ ਅਖਬਾਰ ਮੁਤਾਬਕ ਸ਼ਨੀਵਾਰ ਨੂੰ ਰੈਲੀ 'ਚ ਸਪੀਕਰ ਨੇ ਨੇਤਨਯਾਹੂ ਦੇ ਖਿਲਾਫ ਚੱਲ ਰਹੀਆਂ ਕਾਨੂੰਨੀ ਕਾਰਵਾਈਆਂ 'ਤੇ ਧਿਆਨ ਕੇਂਦਰਿਤ ਹੋਏ ਭਾਸ਼ਣ ਦਿੱਤਾ। ਇਨ੍ਹਾਂ ਕਾਨੂੰਨੀ ਕਾਰਵਾਈਆਂ ਕਾਰਨ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਮਹਿੰਗੇ ਤੋਹਫੇ ਸਵਿਕਾਰ ਕਰਨ ਦੇ ਮਾਮਲੇ ਦੀ ਜਾਂਚ ਮਗਰੋਂ ਅਟਾਰਨੀ ਜਨਰਲ ਅਵਿਚਾਈ ਮੈਂਡੇਲਬਲੀਟ ਨੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ।

PunjabKesari

ਅਖਬਾਰ ਮੁਤਾਬਕ ਰੈਲੀ ਨੂੰ ਗੈਰ-ਕਾਨੂੰਨੀ ਸੰਗਠਨ 'ਮੂਵਮੈਂਟ ਫਾਰ ਕੁਆਲਟੀ ਗਵਰਨਮੈਂਟ' ਨੇ ਆਯੋਜਿਤ ਕੀਤਾ ਅਤੇ ਇਸ 'ਚ ਤਕਰੀਬਨ 5000 ਲੋਕ ਸ਼ਾਮਲ ਹੋਏ। ਇਸ ਤੋਂ ਕੁਝ ਦਿਨ ਪਹਿਲੇ ਤੇਲ ਅਵੀਵ 'ਚ ਨੇਤਨਾਯਾਹੂ ਦੇ ਸਮਰਨ 'ਚ ਵੀ ਇਕ ਛੋਟੀ ਰੈਲੀ ਕੱਢੀ ਗਈ ਸੀ। ਮੰਗਲਵਾਰ ਨੂੰ ਹੋਈ ਇਸ ਰੈਲੀ ਵਿੱਚ ਕਰੀਬ 2,000-3,000 ਲੋਕ ਸ਼ਾਮਲ ਹੋਏ ਸਨ ਜਿਨ੍ਹਾਂ ਵਿਚੋਂ ਜਿਆਦਾਤਰ ਨੇਤਨਯਾਹੂ ਦੀ ਲਿਕੁਡ ਪਾਰਟੀ ਦੇ ਸਮਰਥਕ ਸਨ ।  ਇਜ਼ਰਾਇਲ ਦੀ ਰਾਜਨੀਤੀ 'ਚ ਨੇਤਨਯਾਹੂ ਦੀ ਪਕੜ ਕੁੱਝ ਸਮੇਂ ਤੋਂ ਢਿੱਲੀ ਪੈ ਗਈ ਹੈ । ਜੇਕਰ ਨੇਤਨਯਾਹੂ ਦੀ ਲਿਕੁਡ ਪਾਰਟੀ ਅਤੇ ਵਿਰੋਧੀ ਬਲੂ ਐਂਡ ਵ੍ਹਾਈਟ ਗਠਜੋੜ 11 ਦਸੰਬਰ ਤਕ ਸਰਕਾਰ ਦਾ ਗਠਨ ਕਰਨ ਵਿੱਚ ਸਫਲ ਨਹੀਂ ਹੁੰਦੀਆਂ ਤਾਂ ਇਜ਼ਰਾਇਲ ਦੀ ਸੰਸਦ ਨੂੰ ਭੰਗ ਕੀਤਾ ਜਾ ਸਕਦਾ ਹੈ ।


Related News