ਬ੍ਰਿਟੇਨ ''ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ ''ਚ ਹੋਇਆ ਦੁੱਗਣਾ ਵਾਧਾ

Friday, May 14, 2021 - 06:31 PM (IST)

ਬ੍ਰਿਟੇਨ ''ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ ''ਚ ਹੋਇਆ ਦੁੱਗਣਾ ਵਾਧਾ

ਲੰਡਨ-ਕੋਵਿਡ-19 ਦੇ ਬੀ1.617.2 ਵੈਰੀਐਂਟ ਦੇ ਮਾਮਲਿਆਂ ਦੀ ਗਿਣਤੀ ਬ੍ਰਿਟੇਨ 'ਚ ਇਕ ਹਫਤੇ ਦੇ ਅੰਦਰ ਦੁੱਗਣੀ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੇਸ਼ ਦੇ ਜਿਨਾਂ ਹਿੱਸਿਆਂ 'ਚ ਵਾਇਰਸ ਦਾ ਇਹ ਵੈਰੀਐਂਟ ਤੇਜ਼ੀ ਨਾਲ ਫੈਲਣ ਲੱਗਿਆ ਹੈ, ਉਥੇ ਜਾਂਚ ਅਤੇ ਟੀਕਾਕਰਣ 'ਚ ਤੇਜ਼ੀ ਲਿਆਈ ਜਾ ਰਹੀ ਹੈ। ਕੋਵਿਡ-19 ਦੇ ਬੀ1.617.2 ਵੈਰੀਐਂਟ ਦੀ ਸਭ ਤੋਂ ਪਹਿਲਾਂ ਭਾਰਤ 'ਚ ਪਛਾਣ ਕੀਤੀ ਗਈ ਸੀ।

ਇਹ ਵੀ ਪੜ੍ਹੋ-ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ

ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਆਈ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਤਾਜ਼ਾ ਵਿਸ਼ਲੇਸ਼ਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਇਰਸ ਦੇ ਇਸ ਬੇਹਦ ਇਨਫੈਕਸ਼ਨ ਵੈਰੀਐਂਟ ਨਾਲ ਪਿਛਲੇ ਹਫਤੇ 520 ਲੋਕ ਇਨਫੈਕਟਿਡ ਹੋਏ ਸਨ। ਇਹ ਗਿਣਤੀ ਇਸ ਹਫਤੇ ਵਧ ਕੇ 1313 ਹੋ ਗਈ। ਜ਼ਿਆਦਾਤਰ ਮਾਮਲੇ ਉੱਤਰ ਪੱਛਮੀ ਇੰਗਲੈਂਡ ਅਤੇ ਲੰਡਨ 'ਚ ਪਾਏ ਗਏ ਹਨ ਅਤੇ ਇਨਫੈਕਸ਼ਨ ਦੀ ਲੜੀ ਨੂੰ ਤੇਜ਼ੀ ਨਾਲ ਤੋੜਨ ਲਈ ਅੰਦਰੂਨੀ ਕਦਮ ਚੁੱਕੇ ਜਾ ਰਹੇ ਹਨ। ਕੋਵਿਡ-19 ਵਾਇਰਸ ਦਾ ਇਹ ਵੈਰੀਐਂਟ ਸਭ ਤੋਂ ਪਹਿਲਾਂ ਮਹਾਰਾਸ਼ਟਰ 'ਚ ਮਿਲਿਆ ਸੀ।

ਇਹ ਵੀ ਪੜ੍ਹੋ-ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ 50 ਫੀਸਦੀ ਮਰੀਜ਼ਾਂ ਨੂੰ ਹੋ ਰਿਹੈ ਹਾਰਟ ਅਟੈਕ

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਸਿਹਤ ਅਧਿਕਾਰੀ ਬੇਹਦ ਸਾਵਧਾਨੀ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਜੇਕਰ ਲੋੜ ਪਈ ਤਾਂ ਹੋਰ ਕਦਮ ਚੁੱਕਾਂਗੇ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸਾਰੇ ਲਾਕਡਾਊਨ ਕਦਮਾਂ ਨੂੰ ਹਟਾਉਣ ਦੀ ਰੂਪਰੇਖਾ ਦਾ 21 ਜੂਨ ਨੂੰ ਫਿਰ ਤੋਂ ਮੁਲਾਂਕਣ ਕੀਤਾ ਜਾ ਸਕਦਾ ਹੈ। ਹੈਨਕਾਕ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਕੀ ਅਸੀਂ ਤੁਰੰਤ ਅਤੇ ਫੈਸਲਾਕੁੰਨ ਕਦਮ ਚੁੱਕੇ ਹਨ। ਵਾਇਰਸ ਦੇ ਇਸ ਵੈਰੀਐਂਟ 'ਤੇ ਕੰਟਰੋਲ ਲਈ ਸਾਰਿਆਂ ਨੂੰ ਭੂਮਿਕਾ ਨਿਭਾਉਣੀ ਹੈ। ਇਸ 'ਚ ਜਾਂਚ ਕਰਵਾਉਣਾ, ਨਿਯਮਾਂ ਦਾ ਪਾਲਣ ਕਰਨਾ ਅਤੇ ਟੀਕਾ ਲਵਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ-ਨੇਪਾਲ : ਭਰੋਸੇ ਦੀ ਵੋਟ ਹਾਰਨ ਦੇ ਤਿੰਨ ਦਿਨ ਬਾਅਦ ਕੇ.ਪੀ. ਓਲੀ ਫਿਰ ਪ੍ਰਧਾਨ ਮੰਤਰੀ ਨਿਯੁਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News