22 ਸਾਲ ਤੋਂ ਐਮਾਜ਼ਾਨ ਦੇ ਜੰਗਲਾਂ ''ਚ ਇਕੱਲਾ ਰਹਿ ਰਿਹੈ ਇਹ ਸ਼ਖਸ

Friday, Jul 20, 2018 - 10:17 PM (IST)

22 ਸਾਲ ਤੋਂ ਐਮਾਜ਼ਾਨ ਦੇ ਜੰਗਲਾਂ ''ਚ ਇਕੱਲਾ ਰਹਿ ਰਿਹੈ ਇਹ ਸ਼ਖਸ

ਵਾਸ਼ਿੰਗਟਨ— ਐਮਾਜ਼ਾਨ ਦੇ ਜੰਗਲਾਂ ਤੋਂ ਇਕ ਅਜਿਹੇ ਸ਼ਖਸ ਦਾ ਵੀਡੀਓ ਸਾਹਮਣੇ ਆਇਆ ਹੈ ਜੋ 22 ਸਾਲ ਤੋਂ ਉਥੇ ਇਕੱਲੇ ਰਹਿ ਰਿਹਾ ਹੈ। ਡੇਲੀ ਮੇਲ ਦੀ ਖਬਰ ਮੁਤਾਬਕ ਇਸ ਵਿਅਕਤੀ ਦੇ ਸਾਥੀਆਂ ਦੀ ਹੱਤਿਆ 1995 'ਚ ਜ਼ਮੀਨ ਵਿਵਾਦ ਕਾਰਨ ਕਿਸਾਨਾਂ ਤੇ ਭੂ-ਮਾਫੀਆ ਨੇ ਕਰ ਦਿੱਤੀ ਸੀ। ਬ੍ਰਾਜ਼ੀਲ ਦੇ ਕੋਂਡੋਨੀਆ ਸੂਬੇ ਦੇ ਸਰਕਾਰੀ ਅਧਿਕਾਰੀਆਂ ਕੋਲ ਮੌਜੂਦ ਇਸ ਵੀਡੀਓ 'ਚ ਪਿਛਲੇ ਕਈ ਦਹਾਕਿਆਂ ਤੋਂ ਜੰਗਲ 'ਚ ਇਕੱਲੇ ਰਹਿ ਰਿਹਾ ਇਹ ਸ਼ਖਸ ਬਿਨਾ ਕੱਪੜਿਆਂ ਦੇ ਕੁਹਾੜੀ ਨਾਲ ਦਰਖਤ ਵੱਡਦੇ ਹੋਏ ਨਜ਼ਰ ਆ ਰਿਹਾ ਹੈ। ਖਬਰ ਮੁਤਾਬਕ ਇਸ ਵਿਅਕਤੀ ਨੂੰ ਪਹਿਲੀ ਵਾਰ ਕੈਮਰੇ 'ਚ 1998 'ਚ ਕੈਦ ਕੀਤਾ ਗਿਆ ਸੀ। ਉਹ ਸ਼ਖਸ ਐਮਾਜ਼ਾਨ ਦੇ ਜੰਗਲਾਂ 'ਚ ਹੀ ਇਕ ਛੋਟੀ ਝੌਪੜੀ ਬਣਾ ਕੇ ਰਹਿੰਦਾ ਹੈ ਤੇ ਇਸ ਦਾ ਜ਼ਿਆਦਾਤਰ ਸਮਾਂ ਜੰਗਲੀ ਸੂਰਾਂ, ਬਾਂਦਰਾਂ ਤੇ ਪੰਛੀਆਂ ਦਾ ਸ਼ਿਕਾਰ ਕਰਨ 'ਚ ਲੰਘਦਾ ਹੈ।
ਇਕ ਅਨੁਮਾਨ ਮੁਤਾਬਕ ਐਮਾਜ਼ਾਨ 'ਚ ਹਾਲੇ ਕੁਲ 113 ਟ੍ਰਾਇਬਸ ਹਨ, ਜਿਨ੍ਹਾਂ 'ਚੋਂ 27 ਬਾਰੇ ਮਾਹਿਰ ਪਤਾ ਲਗਾ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ ਦੁਨੀਆ ਦੇ ਸਭ ਤੋਂ ਖਤਰਨਾਕ ਜੰਗਲਾਂ 'ਚੋਂ ਇਕ ਹੈ ਤੇ ਜ਼ਮੀਨ 'ਤੇ ਕਬਜ਼ੇ ਲਈ 1970-80 ਦੇ ਦਹਾਕੇ 'ਚ ਕਿਸਾਨਾਂ ਤੇ ਭੂ-ਮਾਫੀਆ ਨੇ ਉਥੇ ਰਹਿਣ ਵਾਲੀ ਟ੍ਰਾਇਬਸ 'ਤੇ ਹਮਲਾ ਕਰਕੇ ਵੱਡੀ ਗਿਣਤੀ 'ਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਸਰਕਾਰੀ ਅੰਕੜਿਆਂ ਮੁਤਾਬਕ ਅਜਿਹਾ ਆਖਰੀ ਹਮਲਾ ਸਾਲ 1995 'ਚ ਹੋਇਆ ਸੀ।


Related News