ਇਸ 38 ਸਾਲਾਂ ਰਾਸ਼ਟਰਪਤੀ ਨੇ ਚੁੱਕਿਆ ਇਤਿਹਾਸਕ ਕਦਮ, ਜੈਵਿਕ ਤੇਲ 'ਤੇ ਲਾਈ ਪਾਬੰਦੀ
Sunday, May 13, 2018 - 04:10 AM (IST)

ਸਾਨ ਜੋਸ — ਕੋਸਟਾ ਰਿਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਕਾਰਲੋਸ ਅਲਵਾਰਾਡੋ ਨੇ ਜੈਵਿਕ ਤੇਲ (ਫਾਸਿਲ ਆਇਲ) 'ਤੇ ਬੈਨ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਕਾਫੀ ਤਰੀਫ ਕੀਤੀ ਜਾ ਰਹੀ ਹੈ। ਕਾਰਲੋਸ ਅਲਵਾਰਾਡੋ ਦੀ ਉਮਰ ਸਿਰਫ 38 ਸਾਲ ਹੈ। 100 ਸਾਲਾਂ ਦੇ ਇਤਿਹਾਸਕ 'ਚ ਕੋਸਟਾ ਰੀਕਾ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ 38 ਸਾਲਾਂ ਦੀ ਉਮਰ 'ਚ ਕੋਈ ਰਾਸ਼ਟਰਪਤੀ ਬਣਿਆ ਹੋਵੇ।
ਚੋਣ ਪ੍ਰਚਾਰ ਦੌਰਾਨ ਕਾਰਲੋਸ ਨੇ ਜੈਵਿਕ ਤੇਲ 'ਤੇ ਬੈਨ ਲਾਉਣ ਦਾ ਐਲਾਨ ਕੀਤਾ ਸੀ। ਬੈਨ ਲਾਏ ਜਾਣ ਦੀ ਤਰੀਫ ਕਰਦੇ ਹੋਏ ਕੋਸਟਾ ਰੀਕਾ ਦੇ ਇਕ ਪੱਤਰਕਾਰ ਨੇ ਕਿਹਾ ਕਿ ਸਾਡੀ ਪੀੜੀ ਲਈ ਡਿਕਾਰਬੋਨਾਇਜੇਸ਼ਨ ਦੇ ਕਾਰਜ ਨੂੰ ਕਰਕੇ ਉਹ ਚੰਗਾ ਕੰਮ ਕਰ ਰਹੇ ਹਨ। ਸਾਡਾ ਦੇਸ਼ ਅਜਿਹਾ ਕਰਕੇ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਬਣ ਜਾਵੇਗਾ, ਜੋ ਅਜਿਹਾ ਕਰ ਰਿਹਾ ਹੋਵੇ। ਹੁਣ ਤੱਕ ਕਿਸੇ ਵੀ ਦੇਸ਼ ਨੇ ਇਸ ਤਰ੍ਹਾਂ ਦੇ ਕਦਮ ਨਹੀਂ ਚੁੱਕੇ ਹਨ।
ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਕਾਰਲੋਸ ਅਲਵਾਰਾਡੋ ਨੇ ਕਿਹਾ ਕਿ ਜੈਵਿਕ ਤੇਲ ਨੂੰ ਬੈਨ ਕਰਕੇ ਉਹ ਸਵੱਛ ਅਤੇ ਨਵਿਆਉਣਯੋਗ ਊਰਜਾ ਲਈ ਕੰਮ ਕਰਨਗੇ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਕਾਫੀ ਫਾਇਦਾ ਹੋਣ ਦੀ ਉਮੀਦ ਹੈ। ਸਭਾ 'ਚ ਬੋਲਦੇ ਹੋਏ ਰਾਸ਼ਟਰਪਤੀ ਨੇ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਆਪਣੇ ਸਾਰਿਆਂ ਵਾਅਦਿਆਂ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਦੀ ਇਸ ਸਭਾ 'ਚ ਕਰੀਬ 2,000 ਲੋਕ ਮੌਜੂਦ ਸਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਵਿੱਤੀ ਘਾਟੇ ਨੂੰ 50 ਫੀਸਦੀ ਤੱਕ ਘੱਟ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕਾਰਲੋਸ ਅਲਵਾਰਾਡੋ ਲੇਬਰ ਮੰਤਰੀ ਦੇ ਰੂਪ 'ਚ ਕੰਮ ਕਰ ਰਹੇ ਸਨ। ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਇਆ ਸੀ। ਇਸ ਚੋਣਾਂ 'ਚ ਉਨ੍ਹਾਂ ਨੂੰ 60.66 ਫੀਸਦੀ ਵੋਟਾਂ ਮਿਲੀਆਂ, ਉਥੇ ਉਨ੍ਹਾਂ ਦੇ ਵਿਰੋਧੀ ਫੈਬ੍ਰਿਸਿਓ ਅਲਵਾਰਾਡੋ ਨੂੰ ਸਿਰਫ 39.33 ਫੀਸਦੀ ਵੋਟਾਂ ਮਿਲੀਆਂ ਸਨ।