ਕਸ਼ਮੀਰ ''ਤੇ ਹਰ ਪਾਸਿਓਂ ਨਾਂਹ ਸੁਣ ਪਾਕਿ ਦੀ ਵਧੀ ਬੇਚੈਨੀ, ਕਿਹਾ-ਵਿਚੋਲਗੀ ਇਕੋ ਇਕ ਰਸਤਾ

09/11/2019 7:48:53 PM

ਜੇਨੇਵਾ— ਕਸ਼ਮੀਰ ਮੁੱਦੇ 'ਤੇ ਵਿਸ਼ਵ ਨੇਤਾਵਾਂ ਵਲੋਂ ਜਤਾਏ ਅਸਹਿਯੋਗ ਕਾਰਨ ਪੈਦਾ ਹੋਈ ਬੇਚੈਨੀ ਨੂੰ ਪਾਕਿਸਤਾਨੀ ਨੇਤਾਵਾਂ ਦੇ ਬਿਆਨਾਂ 'ਚ ਸਾਫ ਦੇਖਿਆ ਜਾ ਸਕਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਤਾਜ਼ਾ ਬਿਆਨ ਇਸ ਦੀ ਹੀ ਇਕ ਉਦਾਹਰਣ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਯੂਰਪੀ ਯੂਨੀਅਨ ਦੇ ਦੇਸ਼“'ਸਿਆਸੀ ਕਾਰਨਾਂ' ਕਾਰਨ ਇਕ ਸ਼ਬਦ ਵੀ ਨਹੀਂ ਬੋਲ ਰਹੇ।

ਕੁਰੈਸ਼ੀ ਨੇ ਇਹ ਵੀ ਕਿਹਾ ਕਿ ਤੀਜੀ ਧਿਰ ਵਲੋਂ ਵਿਚੋਲਗੀ ਕਰਨਾ ਹੀ ਮਸਲੇ ਨੂੰ ਸੁਲਝਾਉਣ ਦਾ ਇਕੋ ਇਕ ਰਸਤਾ ਹੈ। ਪਾਕਿਸਤਾਨੀ ਮੀਡੀਆ ਦੀ ਇਕ ਰਿਪੋਰਟ ਦੇ ਮੁਤਾਬਕ 'ਸਵਿਜ਼ ਟੀਵੀ' ਨੂੰ ਦਿੱਤੇ ਇਕ ਇੰਟਰਵਿਊ 'ਚ ਕੁਰੈਸ਼ੀ ਨੇ ਕਸ਼ਮੀਰ 'ਚ ਮੌਜੂਦਾ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕੁਰੈਸ਼ੀ ਨੇ ਕਿਹਾ ਕਿ ਯੂਰਪੀ ਯੂਨੀਅਨ ਦੇਸ਼ ਇਸ ਦ੍ਰਿਸ਼ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਉਹ 'ਸਿਆਸੀ ਕਾਰਨਾਂ' ਕਰਕੇ ਆਵਾਜ਼ ਬੁਲੰਦ ਨਹੀਂ ਕਰ ਰਹੇ।

ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਮੁੱਦੇ 'ਤੇ ਕਈ ਵਾਰ ਭਾਰਤ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀ ਮੁਲਕ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ। ਨੇੜੇ ਦੇ ਭਵਿੱਖ 'ਚ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਉਮੀਦ ਨਹੀਂ ਹੈ। ਇਸ ਲਈ ਕਿਸੇ ਤੀਜੇ ਧਿਰ ਦੀ ਵਿਚੋਲਗੀ ਇਕੋ ਇਕ ਰਸਤਾ ਹੈ। ਇਸ ਤੋਂ ਇਲਾਵਾ ਕੁਰੈਸ਼ੀ ਨੇ ਅਪੀਲ ਕੀਤੀ ਕਿ ਕਸ਼ਮੀਰ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ।


Baljit Singh

Content Editor

Related News