ਕੋਰੋਨਾ ਇਨਫੈਕਸ਼ਨ ਹੋਣ ''ਤੇ ਇਨ੍ਹਾਂ ਮਹਿਲਾਵਾਂ ਨੂੰ ਹੈ 20 ਗੁਣਾ ਵਧੇਰੇ ਮੌਤ ਦਾ ਖਤਰਾ

Saturday, Apr 24, 2021 - 02:25 AM (IST)

ਕੋਰੋਨਾ ਇਨਫੈਕਸ਼ਨ ਹੋਣ ''ਤੇ ਇਨ੍ਹਾਂ ਮਹਿਲਾਵਾਂ ਨੂੰ ਹੈ 20 ਗੁਣਾ ਵਧੇਰੇ ਮੌਤ ਦਾ ਖਤਰਾ

ਨਿਊਯਾਰਕ-ਇਕ ਵਿਸ਼ਵਵਿਆਪੀ ਸਰਵੇ 'ਚ ਪਾਇਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਇਨਫੈਕਸ਼ਨ ਹੋਣ 'ਤੇ ਡਿਲਿਵਰੀ ਦੌਰਾਨ ਉਨ੍ਹਾਂ ਦੀ ਮੌਤ ਦਾ ਖਦਸ਼ਾ 20 ਗੁਣਾ ਵਧ ਜਾਂਦਾ ਹੈ। ਵਾਸ਼ਿੰਗਟਨ ਅਤੇ ਆਕਸਫੋਰਡ ਯੂਨੀਵਰਸਿਟੀ ਦੇ 2100 ਗਰਭਵਤੀ ਮਹਿਲਾਵਾਂ 'ਤੇ ਕੀਤੇ ਗਏ ਖੋਜ 'ਚ ਇਹ ਸਿੱਟਾ ਕੱਢਿਆ ਗਿਆ ਹੈ। 18 ਸਾਲ ਤੋਂ ਘੱਟ, ਮੱਧ ਅਤੇ ਉੱਚ ਆਮਦਨੀ ਵਰਗ ਦੇ ਦੇਸ਼ਾਂ ਦੇ 43 ਹਸਪਤਾਲਾਂ 'ਚ ਇਹ ਅਧਿਐਨ ਕੀਤਾ ਗਿਆ ਹੈ।ਇਸ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਦਰਮਿਆਨ ਕਰਵਾਏ ਗਏ ਖੋਜ 'ਚ ਦੋ ਸਮੂਹਾਂ 'ਚ ਤੁਲਨਾਮਤਕ ਅਧਿਐਨ ਕੀਤਾ ਗਿਆ।

ਇਹ ਵੀ ਪੜ੍ਹੋ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਜੂਨ 'ਚ ਕਰਨਗੇ ਪਹਿਲੀ ਵਿਦੇਸ਼ ਯਾਤਰਾ

ਇਕ ਸਮੂਹ ਦੀਆਂ ਗਰਭਵਤੀ ਮਹਿਲਾਵਾਂ ਕੋਰੋਨਾ ਨਾਲ ਇਨਫੈਕਟਿਡ ਸਨ ਜਦਕਿ ਦੂਜੇ ਸਮੂਹ ਦੀਆਂ ਮਹਿਲਾਵਾਂ ਨੂੰ ਅਜਿਹੀ ਕੋਈ ਇਨਫੈਕਸ਼ਨ ਨਹੀਂ ਸੀ। ਜਾਮਾ ਪੈਟੀਆਟ੍ਰਿਕਸ ਜਨਰਲ 'ਚ ਪ੍ਰਕਾਸ਼ਤ ਖੋਜ 'ਚ ਦੱਸਿਆ ਗਿਆ ਹੈ ਕਿ ਮਾਂ ਅਤੇ ਬੱਚੇ ਦੀ ਮੌਤ ਦੇ ਖਤਰੇ ਤੋਂ ਇਲਾਵਾ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਜਣੇਪੇ ਆਦਿ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਅਧਿਐਨ 'ਚ ਪਾਇਆ ਗਿਆ ਹੈ ਕਿ ਜਿਹੜੀਆਂ ਮਹਿਲਾਵਾਂ ਪਾਜ਼ੇਟਿਵ ਪਾਈਆਂ ਗਈਆਂ ਹਨ ਉਨ੍ਹਾਂ 'ਚ ਉਨ੍ਹਾਂ ਦੇ 11.5 ਫੀਸਦੀ ਬੱਚਿਆਂ 'ਚ ਵੀ ਇਨਫੈਕਸ਼ਨ ਪਾਈ ਗਈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਮੋਟਾਪਾ, ਹਾਈ ਬੀ.ਪੀ. ਜਾਂ ਸ਼ੂਗਰ ਦੀ ਗੰਭੀਰ ਬੀਮਾਰੀ ਸੀ, ਉਹ ਸਭ ਤੋਂ ਵਧੇਰੇ ਜ਼ੋਖਿਮ 'ਚ ਸੀ। 

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਨੇ ਖਰੀਦਿਆ ਬ੍ਰਿਟੇਨ 'ਚ 300 ਏਕੜ 'ਚ ਫੈਲਿਆ ਪਹਿਲਾ ਕੰਟਰੀ ਕਲੱਬ ਸਟੋਕ ਪਾਰਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News