ਹੁਣ ਬ੍ਰਿਟੇਨ ''ਚ ਇਨ੍ਹਾਂ ਲੋਕਾਂ ਦੀ ਨਹੀਂ ਹੋਵੇਗੀ ਐਂਟਰੀ

03/26/2021 1:23:44 AM

ਲੰਡਨ-ਬ੍ਰਿਟੇਨ ਨੇ ਕਿਹਾ ਕਿ ਇਹ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰੇਗਾ ਤਾਂ ਕਿ ਗੈਰ-ਕਾਨੂੰਨੀ ਰਸਤਿਆਂ ਰਾਹੀਂ ਆਉਣ ਵਾਲੇ ਲੋਕਾਂ ਨੂੰ ਸ਼ਰਨ ਦੇਣ ਤੋਂ ਰੋਕਿਆ ਜਾ ਸਕੇ। ਬ੍ਰਿਟਿਸ਼ ਸਰਕਾਰ ਦੇ ਇਸ ਨਿਯਮ ਨੂੰ ਲੈ ਕੇ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਛੋਟੀਆਂ ਕਿਸ਼ਤੀਆਂ ਅਤੇ ਟਰੱਕਾਂ ਰਾਹੀਂ ਵੱਡੀ ਗਿਣਤੀ 'ਚ ਸ਼ਰਨਾਰਥੀ ਬ੍ਰਿਟੇਨ ਤੱਕ ਪਹੁੰਚਦੇ ਹਨ। ਦੇਸ਼ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸੰਗਠਿਤ ਅਤੇ ਜਾਇਜ਼ ਰਸਤਿਆਂ ਰਾਹੀਂ ਬ੍ਰਿਟੇਨ ਆਉਣ ਵਾਲੇ ਸ਼ਰਨਾਰਥੀਆਂ ਨੂੰ ਦੇਸ਼ 'ਚ ਸ਼ਰਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-ਇਮਰਾਨ ਨੇ ਕੋਰੋਨਾ ਨੂੰ ਲੈ ਕੇ ਬਣਾਏ ਨਿਯਮਾਂ ਦੀ ਖੁਦ ਹੀ ਕੀਤੀ ਉਲੰਘਣਾ, ਲੱਗੀ ਕਲਾਸ

ਪ੍ਰੀਤੀ ਪਟੇਲ ਨੇ ਅਗੇ ਕਿਹਾ ਕਿ ਜਿਹੜੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖਲ ਹੁੰਦੇ ਹਨ, ਉਨ੍ਹਾਂ ਨੂੰ ਸਿਰਫ ਅਸਥਾਈ ਤੌਰ 'ਤੇ ਰੁਕਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਲੋਕਾਂ ਨੂੰ ਸੀਮਿਤ ਲਾਭ ਮੁਹੱਈਆ ਕਰਵਾਏ ਜਾਣਗੇ ਅਤੇ ਬ੍ਰਿਟੇਨ ਤੋਂ ਬਾਹਰ ਭੇਜਣ ਲਈ ਲਗਾਤਾਰ ਮੁਲਾਂਕਣ ਕੀਤਾ ਜਾਵੇਗਾ। ਪਟੇਲ ਨੇ ਕਿਹਾ ਕਿ ਇਹ ਨਿਯਮ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਮੁੰਦਰ 'ਚ, ਲਾਰੀ 'ਚ ਅਤੇ ਸਮੁੰਦਰੀ ਜ਼ਹਾਜ਼ਾਂ 'ਚ ਮਰ ਰਹੇ ਹਨ। ਮੌਤਾਂ ਨੂੰ ਰੋਕਣ ਲਈ ਅਸੀਂ ਉਨ੍ਹਾਂ ਲੋਕਾਂ ਦੇ ਵਪਾਰ ਨੂੰ ਰੋਕਣਾ ਚਾਹੀਦਾ ਜਿਹੜੇ ਉਨ੍ਹਾਂ ਨੂੰ ਪੈਦਾ ਕਰਦੇ ਹਨ।

ਸ਼ਰਨਾਰਥੀ ਸਮੂਹਾਂ ਨੇ ਕੀਤੀ ਆਲੋਚਨਾ
ਦੂਜੇ ਪਾਸੇ ਸ਼ਰਨਾਰਥੀ ਸਮੂਹਾਂ ਅਤੇ ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਯੋਜਨਾ ਬ੍ਰਿਟੇਨ 'ਚ ਆਏ ਸ਼ਰਨਾਰਥੀਆਂ ਵਿਰੁੱਧ ਗਲਤ ਤਰੀਕੇ ਨਾਲ ਭੇਦਭਾਵ ਕਰਦੀ ਹੈ। ਬ੍ਰਿਟਿਸ਼ ਰੈਡ ਕ੍ਰਾਸ ਦੇ ਚੀਫ ਐਗਜੀਕਿਊਟੀਵ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਇਕ ਅਣਉਚਿਤ ਦੋ-ਪੱਧਰੀ ਪ੍ਰਣਾਲੀ ਬਣਾਏਗਾ। ਜਿਸ 'ਚ ਕਿਸੇ ਸ਼ਰਨਾਰਥੀ ਨੂੰ ਮਿਲਣ ਵਾਲੇ ਸਮਰਥਨ ਦਾ ਅੰਦਾਜ਼ਾ ਇਸ ਆਧਾਰ 'ਤੇ ਲਾਇਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਦੇਸ਼ 'ਚ ਦਾਖਲ ਹੋਏ। ਉਨ੍ਹਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਵੇਗਾ। ਇਹ ਅਣਮਨੁੱਖੀ ਹੈ।

ਇਹ ਵੀ ਪੜ੍ਹੋ-ਕਈ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੌਖਲਾਇਆ ਚੀਨ, ਕਿਹਾ-ਚੁਕਾਉਣੀ ਪਵੇਗੀ ਹੰਕਾਰ ਦੀ ਕੀਮਤ

ਫਰਾਂਸ ਦੇ ਰਸਤੇ ਬ੍ਰਿਟੇਨ ਪਹੁੰਚਦੇ ਹਨ ਸ਼ਰਨਾਰਥੀ
ਬ੍ਰਿਟਿਸ਼ ਸਰਕਾਰ ਨੂੰ ਸ਼ਰਨਾਰਥੀਆਂ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ। ਵੱਡੀ ਗਿਣਤੀ 'ਚ ਸ਼ਰਨਾਰਥੀ ਉੱਤਰੀ ਫਰਾਂਸ ਰਾਹੀਂ ਬ੍ਰਿਟੇਨ 'ਚ ਦਾਖਲ ਹੁੰਦੇ ਹਨ। ਇਸ ਦੇ ਲਈ ਉਹ ਫਰਾਂਸ 'ਚ ਕਿਸੇ ਟਰੱਕ ਜਾਂ ਲਾਰੀ 'ਚ ਸਵਾਰ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਪਹੁੰਚਦੇ ਹਨ। 2020 'ਚ 8500 ਲੋਕਾਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਤੱਕ ਦੀ ਯਾਤਰਾ ਕੀਤੀ। ਇਸ ਦੌਰਾਨ ਕਈ ਸ਼ਰਨਾਰਥੀ ਰਸਤੇ 'ਚ ਹੀ ਮਾਰੇ ਗਏ। 

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News