ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ— ਅੱਤਵਾਦ ਵਿਰੁੱਧ ਸਪੇਨ ਨਾਲ ਖੜ੍ਹਾ ਹੈ ਬ੍ਰਿਟੇਨ

08/18/2017 6:32:26 PM

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਸਪੇਨ ਨਾਲ ਖੜ੍ਹਾ ਹੈ, ਜਿੱਥੇ ਦੋ ਅੱਤਵਾਦੀ ਹਮਲਿਆਂ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ। ਮੇਅ ਨੇ ਇਕ ਬਿਆਨ 'ਚ ਕਿਹਾ ਕਿ ਬ੍ਰਿਟੇਨ ਅੱਤਵਾਦ ਵਿਰੁੱਧ ਸਪੇਨ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਪੇਨ ਦੇ ਬਾਰਸੀਲੋਨਾ 'ਚ ਹੋਈ ਇਸ ਘਟਨਾ ਤੋਂ ਦੁਖੀ ਹੈ।
ਬ੍ਰਿਟੇਨ ਦਾ ਵਿਦੇਸ਼ ਦਫਤਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਕੋਈ ਬ੍ਰਿਟਿਸ਼ ਨਾਗਰਿਕ ਵੀ ਉਸ ਹਮਲੇ 'ਚ ਸ਼ਾਮਲ ਸੀ ਅਤੇ ਅਸੀਂ ਸਪੇਨ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨਚੇਸਟਰ ਅਤੇ ਲੰਡਨ 'ਚ ਹੋਏ ਹਮਲਿਆਂ ਤੋਂ ਬਾਅਦ ਸਪੇਨ ਬ੍ਰਿਟਿਸ਼ ਲੋਕਾਂ ਨਾਲ ਖੜ੍ਹਾ ਸੀ। ਅੱਜ ਬ੍ਰਿਟੇਨ ਅੱਤਵਾਦ ਦੀ ਬੁਰਾਈ ਵਿਰੁੱਧ ਸਪੇਨ ਨਾਲ ਹੈ। ਲੰਡਨ ਵਿਚ ਡਾਊਨਿੰਗ ਸਟਰੀਟ ਅਤੇ ਹੋਰ ਸਰਕਾਰੀ ਇਮਾਰਤਾਂ 'ਤੇ ਬ੍ਰਿਟੇਨ ਦੇ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ।


Related News