ਟਰੰਪ ਦੇ ਚੋਣ ਪ੍ਰਚਾਰ ਤੇ ਰੂਸ ਵਿਚਾਲੇ ਗੱਲਬਾਤ ਦਾ ਕੋਈ ਸਬੂਤ ਨਹੀਂ : ਅਟਾਰਨੀ ਜਨਰਲ

Friday, Apr 19, 2019 - 01:25 AM (IST)

ਟਰੰਪ ਦੇ ਚੋਣ ਪ੍ਰਚਾਰ ਤੇ ਰੂਸ ਵਿਚਾਲੇ ਗੱਲਬਾਤ ਦਾ ਕੋਈ ਸਬੂਤ ਨਹੀਂ : ਅਟਾਰਨੀ ਜਨਰਲ

ਵਾਸ਼ਿੰਗਟਨ - ਅਮਰੀਕੀ ਅਟਾਰਨੀ ਜਨਰਲ (ਏ. ਜੀ.) ਵਿਲੀਅਮ ਬਾਰ ਨੇ ਵੀਰਵਾਰ ਨੂੰ ਕਿਹਾ ਕਿ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੇ ਚੋਣ ਪ੍ਰਚਾਰ ਅਤੇ ਰੂਸੀ ਸਰਕਾਰ ਵਿਚਾਲੇ ਗੱਲਬਾਤ ਹੋਣ ਦੇ ਬਾਰੇ 'ਚ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ 'ਚ ਕੋਈ ਸਬੂਤ ਨਹੀਂ ਪਾਇਆ ਗਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਰੂਸੀ ਸਰਕਾਰ ਨੇ ਅਮਰੀਕੀ ਚੋਣ ਪ੍ਰਕਿਰਿਆ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਥੇ ਨਿਆਂ ਵਿਭਾਗ 'ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬਾਰ ਨੇ ਕਿਹਾ ਕਿ ਮੂਲਰ ਨੇ ਟਰੰਪ ਦੇ ਚੋਣ ਪ੍ਰਚਾਰ ਅਧਿਕਾਰੀਆਂ ਅਤੇ ਰੂਸੀ ਸਰਕਾਰ ਨਾਲ ਸਬੰਧਿਤ ਲੋਕਾਂ ਵਿਚਾਲੇ ਕਈ ਸਾਰੇ ਸੰਪਰਕਾਂ ਦੀ ਜਾਂਚ ਪੜਤਾਲ ਕੀਤੀ। ਬਾਰ ਨੇ ਕਿਹਾ ਕਿ ਉਨ੍ਹਾਂ ਸੰਪਰਕਾਂ ਦੀ ਸਮੀਖਿਆ ਕਰਨ ਤੋਂ ਬਾਅਦ ਵਿਸ਼ੇਸ਼ ਵਕੀਲ ਨੇ ਅਮਰੀਕੀ ਕਾਨੂੰਨ ਦੇ ਉਲੰਘਣ ਕੋਈ ਸਾਜਿਸ਼ ਨਹੀਂ ਪਾਈ। ਬਾਰ 2016 ਚੋਣਾਂ 'ਚ ਰੂਸੀ ਦਖਲਅੰਦਾਜ਼ੀ 'ਤੇ ਵਿਸ਼ੇਸ਼ ਵਕੀਲ ਮੂਲਰ ਦੀ 400 ਪੰਨਿਆਂ ਦੀ ਆਖਰੀ ਰਿਪੋਰਟ 'ਤੇ ਬੋਲ ਰਹੇ ਸਨ।


author

Khushdeep Jassi

Content Editor

Related News