ਵਿਸ਼ਵ ਉਈਗਰ ਕਾਂਗਰਸ ਨੇ OIC ਨੂੰ ਚਿੱਠੀ ਲਿਖ ਕੇ ਚੀਨ ਦੇ ਜ਼ੁਲਮਾਂ ਖ਼ਿਲਾਫ਼ ਮਦਦ ਲਈ ਲਾਈ ਇਹ ਗੁਹਾਰ

Tuesday, Dec 21, 2021 - 07:22 PM (IST)

ਵਿਸ਼ਵ ਉਈਗਰ ਕਾਂਗਰਸ ਨੇ OIC ਨੂੰ ਚਿੱਠੀ ਲਿਖ ਕੇ ਚੀਨ ਦੇ ਜ਼ੁਲਮਾਂ ਖ਼ਿਲਾਫ਼ ਮਦਦ ਲਈ ਲਾਈ ਇਹ ਗੁਹਾਰ

ਬੀਜਿੰਗ- ਵਿਸ਼ਵ ਉਈਗਰ ਕਾਂਗਰਸ (WUC) ਨੇ ਇਸਲਾਮਿਕ ਸਹਿਯੋਗ ਸੰਗਠਨ (OIC) ਤੋਂ ਪੀਪੁਲਸ ਰਿਪਬਲਿਕ ਆਫ਼ ਚਾਈਨਾ (PRC) ਦੇ 'ਨਸਲਕੁਸ਼ੀ ਤੇ ਜ਼ੁਲਮਾਂ' ਦੇ ਖ਼ਿਲਾਫ਼ ਇਕ ਮਜ਼ਬੂਤ ਜਨਤਕ ਸਟੈਂਡ ਲੈਣ ਲਈ ਕਿਹਾ ਹੈ। WUC ਨੇ ਸ਼ਨੀਵਾਰ ਨੂੰ OIC ਨੂੰ ਇਕ ਖ਼ੁੱਲੀ ਚਿੱਠੀ 'ਚ ਕਿਹਾ ਕਿ ਅਸੀਂ ਪੂਰਬੀ ਤੁਰਕੀਸਤਾਨ 'ਚ ਉਈਗਰ, ਕਜ਼ਾਖ਼ ਤੇ ਹੋਰ ਮੁਸਲਮਾਨਾਂ 'ਕੇ PRC ਦੇ ਜ਼ੁਲਮਾਂ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਤੇ ਦੁਨੀਆ ਭਰ ਦੇ ਉਈਗਰ ਤੇ ਕੌਮਾਂਤਰੀ ਸੰਗਠਨਾਂ ਤੇ ਸਰਕਾਰਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ।'

ਚਿੱਠੀ 'ਚ ਕਿਹਾ ਗਿਆ ਹੈ ਕਿ 2016 ਦੇ ਬਾਅਦ ਲੱਖਾਂ ਉਈਗਰ, ਕਜ਼ਾਖ਼ ਤੇ ਹੋਰ ਮੁਸਲਮਾਨਾਂ ਨੂੰ ਪੂਰਬੀ ਤੁਰਕੀਸਤਾਨ ਤੋਂ ਨਜ਼ਰਬੰਦੀ ਕੈਂਪਾਂ 'ਚ ਜ਼ਬਰਦਸਤੀ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਹਿਰਾਸਤੀ ਕੇਂਦਰਾਂ 'ਚ ਤਸੀਹੇ, ਜਬਰ-ਜ਼ਿਨਾਹ, ਜ਼ਬਰਨ ਮਜ਼ਦੂਰੀ ਕਰਾਉਣ ਵਰਗੇ ਅਣਮਨੁੱਖੀ ਕੰਮ ਕਰਾਏ ਜਾਂਦੇ ਹਨ। ਉਨ੍ਹਾਂ ਨੂੰ ਕੁਰਾਨ ਰੱਖਣ, ਪ੍ਰਾਰਥਨਾ ਕਰਨ, ਦਾੜ੍ਹੀ ਰੱਖਣ, ਬੁਰਕਾ ਪਹਿਨਣ ਤੋਂ ਰੋਕਿਆ ਜਾਂਦਾ ਹੈ। ਇਨ੍ਹਾਂ ਹਿਰਾਸਤੀ ਕੇਂਦਰਾਂ 'ਚ ਉਨ੍ਹਾਂ ਨੂੰ ਸੂਰ ਦਾ ਮਾਸ ਖੁਆਉਣ ਤੇ ਸ਼ਰਾਬ ਪੀਣ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮਸਜਿਦਾਂ, ਤੀਰਥ ਸਥਾਨ, ਕਬਰਿਸਤਾਨ ਤੇ ਧਾਰਮਿਕ ਮਹੱਤਾ ਦੇ ਹੋਰ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਲਈ ਓ. ਆਈ. ਸੀ. ਹੁਣ ਪੀੜਤ ਘੱਟ ਗਿਣਤੀ ਉਈਗਰ ਮੁਸਲਮਾਨਾਂ ਦੀ ਰੱਖਿਆ ਲਈ ਕੋਈ ਸਖ਼ਤ ਕਦਮ ਉਠਾਏ। 


author

Tarsem Singh

Content Editor

Related News