ਦੁਨੀਆ ਦੇ ਖ਼ਤਰਨਾਕ ਅੱਤਵਾਦੀ ਨੂੰ ਇਰਾਕੀ ਤੇ ਅਮਰੀਕੀ ਬਲਾਂ ਨੇ ਕੀਤਾ ਢੇਰ, ਇਰਾਕੀ PM ਨੇ ਕੀਤਾ ਐਲਾਨ
Saturday, Mar 15, 2025 - 10:21 AM (IST)

ਬਗਦਾਦ : ਇਰਾਕ ਅਤੇ ਸੀਰੀਆ 'ਚ ਅੱਤਵਾਦੀ ਸਮੂਹ ਇਸਲਾਮਿਕ ਸਟੇਟ (IS) ਦਾ ਮੁਖੀ ਅਬਦੁੱਲਾ ਮਾਕੀ ਮੁਸਲੇਹ ਅਲ ਰਿਫਾਈ ਉਰਫ਼ ਅਬੂ ਖਦੀਜਾ ਮਾਰਿਆ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਖਦੀਜਾ ਨੂੰ ਉਨ੍ਹਾਂ ਦੇ ਦੇਸ਼ ਦੀ ਖੁਫੀਆ ਸੇਵਾ ਅਤੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਸਾਂਝੇ ਆਪਰੇਸ਼ਨ ਵਿੱਚ ਮਾਰਿਆ ਗਿਆ। ਪੱਛਮੀ ਇਰਾਕ ਦੇ ਅਨਬਾਰ ਸੂਬੇ 'ਚ ਹਵਾਈ ਹਮਲਿਆਂ ਨਾਲ ਖਾਦੀਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਕਾਰਵਾਈ ਕੀਤੀ ਗਈ। ਇਹ ਕਾਰਵਾਈ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਇਰਾਕੀ ਅਧਿਕਾਰੀ ਬਸ਼ਰ ਅਲ-ਅਸਦ ਦੇ ਪਤਨ ਤੋਂ ਬਾਅਦ ਸੀਰੀਆ 'ਚ ਆਈਐੱਸ ਦੇ ਉਭਾਰ ਨੂੰ ਲੈ ਕੇ ਚਿੰਤਤ ਹਨ।
ਇਹ ਵੀ ਪੜ੍ਹੋ : "ਜਿਵੇਂ ਹੀ ਟਰੇਨ ਰੁਕੀ...", ਪਾਕਿਸਤਾਨ ਦੇ ਹਾਈਜੈਕ ਹੋਏ ਟ੍ਰੇਨ ਡਰਾਈਵਰ ਨੇ ਦੱਸੀ ਇੱਕ-ਇੱਕ ਗੱਲ
ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦੈਨੀ ਨੇ ਟਵਿੱਟਰ 'ਤੇ ਲਿਖਿਆ, ''ਇਰਾਕੀਆਂ ਨੇ ਅੱਤਵਾਦੀ ਤਾਕਤਾਂ 'ਤੇ ਆਪਣੀ ਸ਼ਾਨਦਾਰ ਜਿੱਤ ਜਾਰੀ ਰੱਖੀ ਹੈ। ਅਬਦੁੱਲਾ ਮਕੀ ਮੁਸਲੇਹ ਅਲ-ਰਿਫਾਈ ਨੂੰ ਆਪ੍ਰੇਸ਼ਨ ਕਮਾਂਡ ਅਤੇ ਅੰਤਰਰਾਸ਼ਟਰੀ ਗਠਜੋੜ ਬਲਾਂ ਦੀ ਇੱਕ ਟੀਮ ਨੇ ਅੱਤਵਾਦ ਖਿਲਾਫ ਆਪਣੀ ਚੱਲ ਰਹੀ ਲੜਾਈ ਵਿੱਚ ਮਾਰ ਦਿੱਤਾ ਹੈ। ਰਿਫਾਈ ਨੂੰ ਅਬੂ ਖਦੀਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ ਆਪਣੇ ਸਮੂਹ ਯਾਨੀ ਇਸਲਾਮਿਕ ਸਟੇਟ ਦਾ ਉਪ ਖਲੀਫਾ ਸੀ। ਉਹ ਇਰਾਕ ਅਤੇ ਸੀਰੀਆ ਦਾ ਅਖੌਤੀ ਗਵਰਨਰ ਅਤੇ ਆਈਐੱਸ ਦੇ ਵਿਦੇਸ਼ੀ ਆਪ੍ਰੇਸ਼ਨ ਦਫਤਰਾਂ ਦਾ ਮੁਖੀ ਵੀ ਸੀ।
ਇਰਾਕ ਲਈ ਮੋਸਟ ਵਾਂਟੇਡ ਸੀ ਖਦੀਜਾ
ਇਰਾਕੀ ਪੀਐੱਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਬੂ ਖਦੀਜਾ ਨੂੰ ਇਰਾਕ ਅਤੇ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਕ ਖਤਰਨਾਕ ਅੱਤਵਾਦੀ ਨੂੰ ਮਾਰਨ ਦੀ ਮਹੱਤਵਪੂਰਨ ਸੁਰੱਖਿਆ ਪ੍ਰਾਪਤੀ 'ਤੇ ਇਰਾਕੀ ਨਾਗਰਿਕਾਂ ਅਤੇ ਸਾਰੇ ਸ਼ਾਂਤੀ ਪਸੰਦ ਲੋਕਾਂ ਨੂੰ ਵਧਾਈ ਦਿੰਦੇ ਹਨ। ਅਮਰੀਕਾ ਅਤੇ ਇਰਾਕ ਇਸ ਸਾਲ ਸਤੰਬਰ ਤੱਕ ਇਸਲਾਮਿਕ ਸਟੇਟ ਸਮੂਹ ਨਾਲ ਲੜ ਰਹੇ ਅਮਰੀਕੀ ਅਗਵਾਈ ਵਾਲੇ ਗਠਜੋੜ ਨੂੰ ਖਤਮ ਕਰਨ ਲਈ ਇਕ ਸਮਝੌਤੇ 'ਤੇ ਪਹੁੰਚ ਗਏ ਹਨ। ਹਾਲਾਂਕਿ ਅਮਰੀਕੀ ਬਲਾਂ ਦੇ ਇਰਾਕ ਛੱਡਣ ਤੋਂ ਪਹਿਲਾਂ ਆਈਐੱਸ ਨੂੰ ਲੈ ਕੇ ਚਿੰਤਾਵਾਂ ਫਿਰ ਵਧ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8