ਬ੍ਰਿਟੇਨ ''ਚ ਹੋ ਸਕਦੈ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣੂ ਹਾਦਸਾ

07/15/2019 4:23:19 PM

ਲੰਡਨ— ਆਧੁਨਿਕ ਯੁੱਗ 'ਚ ਬੇਹਿਸਾਬ ਊਰਜਾ ਤੇ ਖਤਰਨਾਕ ਹਥਿਆਰਾਂ ਨਾਲ ਲੈਸ ਹੋਣ ਲਈ ਦੁਨੀਆ ਦੇ ਹਰ ਦੇਸ਼ 'ਚ ਪ੍ਰਮਾਣੂ ਪਾਵਰ ਬਣਨ ਦੀ ਹੋੜ ਲੱਗੀ ਹੋਈ ਹੈ। ਤਕਰੀਬਨ ਹਰ ਦੇਸ਼ ਚੋਰੀ ਖੁਦ ਨੂੰ ਨਿਊਕਲੀਅਰ ਪਾਵਰ ਬਣਾਉਣ 'ਚ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆ ਦੇ ਸਾਹਮਣੇ ਪ੍ਰਮਾਣੂ ਖਤਰੇ ਵੀ ਤੇਜ਼ੀ ਨਾਲ ਵਧ ਰਹੇ ਹਨ। ਖਤਰਾ ਸਿਰਫ ਪ੍ਰਮਾਣੂ ਹਮਲਾ ਹੀ ਨਹੀਂ, ਬਲਕਿ ਚੋਰੀ ਚੱਲ ਰਹੇ ਪ੍ਰਮਾਣੂ ਪਲਾਂਟਾਂ ਤੋਂ ਵੀ ਹੈ। ਕਿਉਂਕਿ ਪ੍ਰੋਗਰਾਮ ਗੁਪਤ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਦੇ ਹਾਦਸਿਆਂ ਤੇ ਉਸ ਦੇ ਖਦਸ਼ੇ ਨੂੰ ਹਮੇਸ਼ਾ ਲੁਕਾ ਦਿੱਤਾ ਜਾਂਦਾ ਹੈ।

ਅਜਿਹੇ 'ਚ ਯੂਕੇ ਦੇ ਨਿਊਕਲੀਅਰ ਪਲਾਂਟ 'ਚ ਇਤਿਹਾਸ ਦੇ ਸਭ ਤੋਂ ਵੱਡੀ ਪ੍ਰਮਾਣੂ ਖਤਰੇ ਦੀ ਖਬਰ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਕੇ ਦੇ ਪ੍ਰਮਾਣੂ ਪਲਾਂਟ 'ਚ ਜੇਕਰ ਹਾਦਸਾ ਹੋਇਆ ਤਾਂ ਉਹ ਚਰਨੋਬਿਲ ਪ੍ਰਮਾਣੂ ਪਲਾਂਟ ਤੇ ਹਿਰੋਸ਼ਿਮਾ ਪ੍ਰਮਾਣੂ ਹਮਲੇ ਤੋਂ ਵੀ ਕਿਤੇ ਜ਼ਿਆਦਾ ਵੱਡਾ ਤੇ ਭਿਆਨਕ ਹੋਵੇਗਾ। ਜਾਣਕਾਰਾਂ ਦੀ ਮੰਨਣਾ ਹੈ ਕਿ ਯੂਕੇ ਦੇ ਨਿਊਕਲੀਅਰ ਪਲਾਂਟ 'ਚ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਕਦੇ ਵੀ ਹੋ ਸਕਦਾ ਹੈ। ਇਸ ਨੂੰ ਪੱਛਮੀ ਯੂਰਪ ਦੀ ਸਭ ਤੋਂ ਖਤਰਨਾਕ ਉਦਯੋਗਿਕ ਇਮਾਰਤ ਕਰਾਰ ਦਿੱਤਾ ਗਿਆ ਹੈ।

'ਦ ਸਨ' ਦੀ ਇਕ ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ 'ਚ ਲੰਡਨ ਸਥਿਤ ਇਸ ਨਿਊਕਲੀਅਰ ਪਲਾਂਟ 'ਚ ਇਕ ਜਾਂ ਦੋ ਨਹੀਂ ਬਲਕਿ 25 ਵੱਡੀਆਂ ਖਾਮੀਆਂ ਮਿਲੀਆਂ ਹਨ, ਜੋ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੋ ਸਕਦੀਆਂ ਸਨ। ਇਨ੍ਹਾਂ ਇਮਾਰਤਾਂ 'ਚ ਪਲਾਂਟ 'ਚ ਪਾਣੀ ਦੀ ਪਾਈਪ 'ਚ ਲੀਕੇਜ ਨਾਲ ਹੋਣ ਵਾਲਾ ਰੇਡੀਏਸ਼ਨ, ਪ੍ਰਮਾਣੂ ਕਚਰੇ ਵਾਲੇ ਕੰਟੇਨਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਾ ਕਰਨਾ, ਯੂਰੇਨੀਅਮ ਪਾਊਡਰ ਮਿਲਣਾ ਤੇ ਇਕ ਪਾਈਪ 'ਚੋਂ ਐਸਿਡ ਦਾ ਰਿਸਾਅ ਸ਼ਾਮਿਲ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਉਹ ਖਾਮੀਆਂ ਸਨ ਜੋ ਸਾਹਮਣੇ ਆਈਆਂ ਹਨ। ਇਸ ਪਲਾਂਟ 'ਚ ਪਾਈਆਂ ਜਾਣ ਵਾਲੀਆਂ ਖਾਮੀਆਂ ਦੀ ਲਿਸਟ ਬਹੁਤ ਲੰਬੀ ਹੈ।

2017 'ਚ ਬੇਕਾਬੂ ਹੋਏ ਸਨ ਹਾਲਾਤ
ਪਲਾਂਟ ਦੇ ਰਿਕਾਰਡ ਦੱਸਦੇ ਹਨ ਕਿ ਅਕਤੂਬਰ 2017 'ਚ ਇਕ ਗੰਭੀਰ ਰਸਾਇਣ ਦੇ ਕਾਰਨ ਇਥੇ ਹਾਲਾਤ ਬੇਕਾਬੂ ਹੋ ਗਏ ਸਨ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਕ ਮਹੀਨਾ ਬਾਅਦ ਪਤਾ ਲੱਗਿਆ ਸੀ ਕਿ ਪਲਾਂਟ ਦਾ ਇਕ ਕਰਮਚਾਰੀ ਰੇਡੀਏਸ਼ਨ ਦਾ ਸ਼ਿਕਾਰ ਹੋਇਆ ਸੀ। ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਇਕ ਹਾਈਵੋਲਟੇਜ ਬਿਜਲੀ ਦੀ ਤਾਰ ਨੁਕਸਾਨੇ ਜਾਣ ਕਾਰਨ ਪਲਾਂਟ ਦੀ ਬਿਜਲੀ ਚਲੀ ਗਈ ਤਾਂ ਨਿਊਕਲੀਅਰ ਰੇਗੂਲੇਸ਼ਨ ਦਫਤਰ ਨੂੰ ਇਥੋਂ ਟ੍ਰਾਂਸਫਰ ਕਰ ਜਿੱਤਾ ਗਿਆ ਸੀ। ਇਸ ਦਾ ਕਾਰਨ ਸੁਧਾਰਕਾਰਜ ਦੱਸੇ ਗਏ ਸਨ।

ਚਰਨੋਬਿਲ ਪ੍ਰਮਾਣੂ ਹਾਦਸਾ
ਜਾਣਕਾਰਾਂ ਦੇ ਮੁਤਾਬਕ ਪ੍ਰਮਾਣੂ ਪਲਾਂਟਾਂ 'ਚ ਇਕ ਛੋਟੀ ਜਿਹੀ ਅਣਗਹਿਲੀ ਵੀ ਬਹੁਤ ਗੰਭੀਰ ਸਾਬਿਤ ਹੋ ਸਕਦੀ ਹੈ। ਇਹ ਹਾਦਸਾ 26 ਅਪ੍ਰੈਲ 1986 ਨੂੰ ਯੂਕ੍ਰੇਨ ਦੇ ਚਰਨੋਬਿਲ ਸਥਿਤ ਪ੍ਰਮਾਣੂ ਪਲਾਂਟ 'ਚ ਹੋਏ ਹਾਦਸੇ ਤੋਂ ਬਹੁਤ ਵੱਡਾ ਹੋਵੇਗਾ। ਚਰਨੋਬਿਲ ਹਾਦਸੇ 'ਚ ਨਿਊਕਲੀਅਰ ਰਿਐਕਟਰ ਚਾਰ 'ਚ ਧਮਾਕਾ ਹੋ ਗਿਆ ਸੀ। ਇਹ ਧਮਾਕਾ 500 ਪ੍ਰਮਾਣੂ ਬੰਬਾਂ ਦੇ ਧਮਾਕੇ ਦੇ ਬਰਾਬਰ ਸੀ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਪਲਾਂਟ ਦੇ ਉੱਪਰ ਬਣੀ 1000 ਟਨ ਦੀ ਛੱਤ ਉਡ ਗਈ। ਇਸ ਧਮਾਕੇ 'ਚ 50 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਪਲਾਂਟ 'ਚ ਮੌਜੂਦ 190 ਟਨ ਯੂਰੇਨੀਅਮ ਡਾਈਆਕਸਾਈਡ ਦਾ ਚਾਰ ਫੀਸਦੀ ਹਿੱਸਾ ਹਵਾ 'ਚ ਫੈਲ ਗਿਆ। ਇਸ ਨਾਲ ਬਹੁਤ ਵੱਡੇ ਇਲਾਕੇ 'ਚ ਰੇਡੀਏਸ਼ਨ ਫੈਲ ਗਿਆ। ਇਸ ਇਲਾਕੇ ਤੋਂ ਸਿਰਫ 3 ਕਿਲੋਮੀਟਰ ਦੂਰ ਇਕ ਰਿਹਾਇਸ਼ੀ ਇਲਾਕਾ ਸੀ। 30 ਘੰਟਿਆਂ ਬਾਅਦ ਉਥੋਂ ਦੇ ਲੋਕਾਂ ਨੂੰ ਰੇਡੀਏਸ਼ਨ ਵਾਲੇ ਇਲਾਕੇ 'ਚੋਂ ਬਾਹਰ ਕੱਢਿਆ ਗਿਆ। ਅਨੁਮਾਨ ਹੈ ਕਿ ਇਸ ਨਾਲ ਰੂਸ, ਯੂਕ੍ਰੇਨ ਤੇ ਬੇਲਾਰੂਸ ਦੇ 50 ਲੱਖ ਤੋਂ ਜ਼ਿਆਦਾ ਲੋਕ ਰੇਡੀਏਸ਼ਨ ਦੀ ਲਪੇਟ 'ਚ ਆ ਗਏ ਸਨ। 
ਹਿਰੋਸ਼ਿਮਾ ਪ੍ਰਮਾਣੂ ਹਮਲਾ
ਵਿਸ਼ਵ ਇਤਿਹਾਸ 'ਚ ਜਾਪਾਨ ਦੇ ਹਿਰੋਸ਼ਿਮਾ ਤੇ ਨਾਗਾਸਾਕੀ 'ਚ ਹੁਣ ਤੱਕ ਇਕਲੌਤਾ ਪ੍ਰਮਾਣੂ ਹਮਲਾ ਹੋਇਆ ਹੈ। 6 ਅਗਸਤ 1945 ਨੂੰ ਅਮਰੀਕੀ ਫੌਜ ਦੇ ਜਹਾਜ਼ਾਂ ਨੇ ਹਿਰੋਸ਼ਿਮਾਂ 'ਚ ਲਿਟਿਲ ਬੁਆਏ ਨਾਂ ਦਾ ਇਕ ਸ਼ਕਤੀਸ਼ਾਲੀ ਪ੍ਰਮਾਣੂ ਸੁੱਟਿਆ ਸੀ। ਜਦੋਂ ਬੰਬ ਫਟਿਆ ਉਥੋਂ ਦਾ ਤਾਪਮਾਨ ਅਚਾਨਲ 10 ਲੱਖ ਸੈਂਟੀਗ੍ਰੇਡ ਤੱਕ ਪਹੁੰਚ ਗਿਆ। ਧਮਾਕਾ ਇੰਨਾ ਤੇਜ਼ ਸੀ ਕਿ 15 ਕਿਲੋਮੀਟਰ ਦੇ ਦਾਇਰੇ 'ਚ ਇਸ ਦਾ ਅਸਰ ਦੇਖਿਆ ਗਿਆ। ਬੰਬ ਧਮਾਕੇ ਦੀ ਗਰਮੀ ਤੋਂ ਬਾਅਦ ਉਥੇ ਅਚਾਨਕ ਮੀਂਹ ਪੈਣ ਲੱਗਿਆ, ਜਿਸ 'ਚ ਧਮਾਕੇ ਦੇ ਰੇਡੀਓਐਕਟਿਵ ਤੱਤ ਮੌਜੂਦ ਸਨ।

ਨਾਗਾਸਾਕੀ ਪ੍ਰਮਾਣੂ ਹਮਲਾ
ਇਸ ਤੋਂ ਤਿੰਨ ਦਿਨ ਬਾਅਦ 9 ਅਗਸਤ 1945 ਨੂੰ ਅਮਰੀਕੀ ਫੌਜ ਦੇ ਜਹਾਜ਼ਾਂ ਨੇ ਜਾਪਾਨ ਦੇ ਇਕ ਹੋਰ ਸ਼ਹਿਰ ਨਾਗਾਸਾਕੀ 'ਤੇ ਫੈਟ ਮੈਨ ਨਾਂ ਦਾ ਦੂਜਾ ਪ੍ਰਮਾਣੂ ਬੰਬ ਸੁੱਟਿਆ ਸੀ। ਇਸ ਦੇ ਇਕ ਕਿਲੋਮੀਟਰ 'ਚ ਹਰ ਚੀਜ਼ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਇਸ ਧਮਾਕੇ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ ਤੇ ਇਸ ਤੋਂ ਦੂਰ ਦੇ ਇਲਾਕਿਆਂ 'ਚ ਵੀ ਰੇਡੀਏਸ਼ਨ ਦਾ ਅਸਰ ਦੇਖਿਆ ਗਿਆ। ਇਨ੍ਹਾਂ ਦੋਵਾਂ ਧਮਾਕਿਆਂ 'ਚ ਕਰੀਬ 2.5 ਲੱਖ ਲੋਕ ਮਾਰੇ ਗਏ ਸਨ।

ਫੁਕੁਸ਼ਿਮਾ ਨਿਊਕਲੀਅਰ ਹਾਦਸਾ
ਜਾਪਾਨ 'ਚ 11 ਮਾਰਚ 2011 ਨੂੰ ਆਏ ਸੁਨਾਮੀ ਭੂਚਾਲ ਤੋਂ ਬਾਅਦ ਵਿਨਾਸ਼ਕਾਰੀ ਸਮੁੰਦਰੀ ਲਹਿਰਾਂ ਨੇ ਫੁਕੁਸ਼ਿਮਾ ਪ੍ਰਮਾਣੂ ਊਰਜਾ ਪਲਾਂਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਰੇਡੀਏਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਬਹੁਤ ਵੱਡਾ ਇਲਾਕਾ ਖਾਲੀ ਕਰਵਾ ਲਿਆ ਗਿਆ ਸੀ। ਵਿਸ਼ਵ ਦੇ ਇਤਿਹਾਸ 'ਚ ਚਰਨਾਬਿਲ ਤੇ ਫੁਕੁਸ਼ਿਮਾ ਪ੍ਰਮਾਣੂ ਹਾਦਸੇ ਨੂੰ ਹੀ ਸੱਤ ਸਕੇਲ 'ਤੇ ਰੱਖਿਆ ਗਿਆ ਹੈ।


Baljit Singh

Content Editor

Related News