ਕੰਗਾਰੂ ਅਤੇ ਕੁੱਤੇ ਦੀ ਖਤਰਨਾਕ ਲੜਾਈ ਦਾ ਵੀਡੀਓ ਹੋਇਆ ਵਾਇਰਲ

06/14/2017 2:35:52 PM

ਮੋਲਬੌਰਨ— ਤੁਸੀਂ ਜਾਨਵਰਾਂ ਦੀ ਲੜਾਈ ਅਕਸਰ ਟੀ. ਵੀ. ਚੈਨਲਾਂ 'ਤੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਦੇਖੀ ਹੋਵੇਗੀ। ਕਦੇ-ਕਦੇ ਇਹ ਲੜਾਈ ਇੰਨਾ ਭਿਆਨਕ ਰੂਪ ਧਾਰ ਲੈਂਦੀ ਹੈ ਕਿ ਇਹ ਅਨੁਮਾਨ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਜਿੱਤ ਕਿਸ ਦੀ ਹੋਵੇਗੀ ਅਤੇ ਹਾਰ ਕਿਸ ਦੀ।
ਅਜਿਹੀ ਹੀ ਇਕ ਘਟਨਾ ਆਸਟ੍ਰੇਲੀਆ 'ਚ ਦੇਖਣ ਨੂੰ ਮਿਲੀ ਹੈ। ਜਿੱਥੇ ਜਰਮਨ ਸ਼ੈਫਾਰਡ ਕੁੱਤੇ ਨੂੰ ਇਕ ਕੰਗਾਰੂ 'ਤੇ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਐਂਥਨੀ ਹਾਰਟਲੇ ਨੇ ਨਿਊ ਸਾਊਥ ਵੇਲਸ ਦੇ ਕੂਮਾ ਰੋਡ 'ਚ ਬਣਾਇਆ ਹੈ।


ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਕੁੱਤਾ ਵਾਰ-ਵਾਰ ਭੌਂਕ ਕੇ ਕੰਗਾਰੂ 'ਤੇ ਹਮਲਾ ਕਰਦਾ ਹੈ ਪਰ ਕੰਗਾਰੂ ਵੀ ਕਿਸੇ ਕੀਮਤ 'ਤੇ ਹਾਰ ਮੰਨਣ ਨੂੰ ਤਿਆਰ ਨਹੀਂ। ਉਹ ਹਰ ਵਾਰ ਆਪਣੇ ਬਚਾਅ 'ਚ ਕੁੱਤੇ ਵੱਲ ਲਪਕਦਾ ਹੈ। ਦੋਵੇਂ ਹੀ ਹਾਰ ਮੰਨਣ ਲਈ ਤਿਆਰ ਨਹੀ ਸਨ। ਅੰਤ 'ਚ ਇਕ ਪੁਲਸ ਵਾਲਾ ਉੱਥੇ ਪਹੁੰਚਦਾ ਹੈ ਅਤੇ ਛੜੀ ਨਾਲ ਸ਼ੇਫਾਰਡ ਕੁੱਤੇ ਅਤੇ ਕੰਗਾਰੂ ਨੂੰ ਉੱਥੋਂ ਭਜਾਉਂਦਾ ਹੈ। ਇਸ ਵੀਡੀਓ ਨੂੰ ਯੂ-ਟਿਊਬ 'ਤੇ 11 ਜੂਨ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਵੀਡੀਓ ਨੂੰ ਕਰੀਬ 3,825 ਲੋਕ ਦੇਖ ਚੁੱਕੇ ਹਨ।


Related News