ਅਮਰੀਕਾ ਕਦੇ ਵੀ ਆਸਟ੍ਰੇਲੀਆ ਨੂੰ ਇਕੱਲਾ ਨਹੀਂ ਛੱਡੇਗਾ : ਬਲਿੰਕਨ
Saturday, May 15, 2021 - 02:16 AM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਵਾਸ਼ਿੰਗਟਨ ਪਹੁੰਚੀ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੂੰ ਕਿਹਾ ਕਿ ਅਮਰੀਕਾ ਕਦੇ ਵੀ ਆਸਟ੍ਰੇਲੀਆ ਨੂੰ ਇਕੱਲਾ ਨਹੀਂ ਛੱਡੇਗਾ, ਖਾਸ ਤੌਰ ’ਤੇ ਚੀਨ ਵਲੋਂ ਆਰਥਿਕ ਦਬਾਅ ਦੇ ਮਾਮਲੇ ’ਚ। ਉਥੇ, ਪਾਇਨੇ ਨੇ ਆਸਟ੍ਰੇਲੀਆ ਦੇ ਚੀਨ ਨਾਲ ਸਬੰਧਾਂ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਆਸਟ੍ਰੇਲੀਆ ਰਚਨਾਤਮਕ ਸਬੰਧ ਚਾਹੁੰਦਾ ਹੈ। ਅਸੀਂ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਕਿਸੇ ਵੀ ਸਮੇਂ ਤਿਆਰ ਹਾਂ।
ਇਹ ਵੀ ਪੜ੍ਹੋ-'ਕੋਰੋਨਾ ਵੈਕਸੀਨ ਉਤਪਾਦਨ ਵਧਾਉਣ ਲਈ ਭਾਰਤ ਨੂੰ ਹੋਰ ਦੇਸ਼ਾਂ ਨਾਲ ਸਹਿਯੋਗ ਕਰਨ ਦੀ ਲੋੜ'
ਬਲਿੰਕਨ ਨੇ ਕਿਹਾ ਕਿ ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਦੀ ਸਾਂਝੀ ਸੋਚ ਨੂੰ ਅੱਗੇ ਵਧਾਉਣ ਦੀ ਖਾਤਿਰ ਅਸੀਂ ਭਾਰਤ ਅਤੇ ਜਾਪਾਨ ਨਾਲ ਮਿਲਕੇ ਕੰਮ ਕਰ ਰਹੇ ਹਾਂ। ਅਸੀਂ ਵੱਡੀਆਂ ਮੁਸ਼ਕਲ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ ਜਿਵੇਂ ਕਿ ਪੂਰਬੀ ਅਤੇ ਦੱਖਣੀ ਚੀਨ ਸਾਗਰ ’ਚ ਕੌਮਾਂਤਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਕੋਵਿਡ-19 ਰੋਕੂ ਟੀਕਿਆਂ ਦੀ ਦੁਨੀਆਭਰ ’ਤੇ ਸੁਰੱਖਿਅਤ ਅਤੇ ਪ੍ਰਭਾਵੀ ਪਹੁੰਚ ਬਣਾਉਣਾ।
ਇਹ ਵੀ ਪੜ੍ਹੋ-ਕੋਵਿਡ-19 ਖਿਲਾਫ ਲੜਾਈ ’ਚ ਭਾਰਤੀ-ਅਮਰੀਕੀਆਂ ਦਾ ਸਮਰਥਨ ਅਹਿਮ : ਸੰਧੂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।