ਖਸ਼ੋਗੀ ਮਾਮਲੇ ਦੀ ਤੈਅ ਤਕ ਜਾਵੇਗਾ ਅਮਰੀਕਾ : ਟਰੰਪ
Sunday, Oct 21, 2018 - 05:20 PM (IST)

ਵਾਸ਼ਿੰਗਟਨ (ਭਾਸ਼ਾ)–ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੀ ਤੈਅ ਤਕ ਜਾਵੇਗਾ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਰਕਾਰ ਦੇ ਆਲੋਚਕ ਪੱਤਰਕਾਰ ਖਸ਼ੋਗੀ ਦੀ ਮੌਤ ’ਤੇ ਫੈਲੇ ਕੌਮਾਂਤਰੀ ਗੁੱਸੇ ਦਰਮਿਆਨ ਉਹ ਇਸ ਖਾੜੀ ਦੇਸ਼ ਨਾਲ ਵੱਡੇ ਹਥਿਆਰ ਸੌਦੇ ਨੂੰ ਰੱਦ ਨਹੀਂ ਕਰਨਾ ਚਾਹੁਣਗੇ।
ਸਾਊਦੀ ਅਰਬ ਨੇ ਸ਼ਨੀਵਾਰ ਕਿਹਾ ਸੀ ਕਿ 2 ਅਕਤੂਬਰ ਨੂੰ ਤੁਰਕੀ ਦੇ ਇਸਤਾਂਬੁਲ ਸਥਿਤ ਉਸ ਦੇ ਵਪਾਰਕ ਬੂਥ ਘਰ ’ਚ ਹੋਏ ‘ਝਗੜੇ’ ਪਿੱਛੋਂ ਖਸ਼ੋਗੀ ਦੀ ਮੌਤ ਹੋ ਗਈ ਸੀ। ਸਾਊਦੀ ਅਰਬ ਨੇ ਐਤਵਾਰ ਰਾਤ ਤਕ ਵੀ ਇਹ ਨਹੀਂ ਦੱਸਿਆ ਸੀ ਕਿ ਉਸ ਦੀ ਲਾਸ਼ ਕਿੱਥੇ ਹੈ। ਟਰੰਪ ਨੇ ਨੇਵਾਦਾ ’ਚ ਕਿਹਾ ਕਿ ਇਹ ਇਕ ਅਜਿਹੀ ਘਟਨਾ ਹੈ ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ। ਇਹ ਸਾਡੇ ਲਈ ਬਹੁਤ ਗੰਭੀਰ ਮਾਮਲਾ ਹੈ। ਅਸੀਂ ਡੂੰਘਾਈ ਤਕ ਜਾ ਕੇ ਜਾਂਚ ਕਰਾਂਗੇ।