ਅਮਰੀਕੀ ਸੀਨੇਟ ਨੇ ਵਿਦੇਸ਼ ਮੰਤਰੀ ਦੇ ਰੂਪ ''ਚ ਪੋਂਪਿਓ ਦੀ ਨਿਯੁਕਤੀ ਮਨਜ਼ੂਰ ਕੀਤੀ

Friday, Apr 27, 2018 - 12:49 AM (IST)

ਅਮਰੀਕੀ ਸੀਨੇਟ ਨੇ ਵਿਦੇਸ਼ ਮੰਤਰੀ ਦੇ ਰੂਪ ''ਚ ਪੋਂਪਿਓ ਦੀ ਨਿਯੁਕਤੀ ਮਨਜ਼ੂਰ ਕੀਤੀ

ਵਾਸ਼ਿੰਗਟਨ — ਅਮਰੀਕੀ ਸੀਨੇਟ ਨੇ ਸੀ. ਆਈ. ਏ. ਦੇ ਸਾਬਕਾ ਡਾਇਰੈਕਟਰ ਮਾਇਰ ਪੋਂਪਿਓ ਨੂੰ ਵਿਦੇਸ਼ ਮੰਤਰੀ ਨਿਯੁਕਤ ਕਰਨ ਲਈ ਵੀਰਵਾਰ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਰੋਸੇਮੰਦ ਪੋਂਪਿਓ 'ਤੇ ਡੈਮੋਕ੍ਰੇਟਾਂ ਨੇ ਮੁਸਲਿਮ ਵਿਰੋਧੀ ਅਤੇ ਸਮਲਿੰਗਕਤਾ ਵਿਰੋਧੀ ਹੋਣ ਦੇ ਦੋਸ਼ ਲਾਏ ਹਨ।
ਆਪਣੀ ਨਿਯੁਕਤੀ ਦੇ ਨਾਲ ਹੁਣ ਪੋਂਪਿਓ ਬ੍ਰਸੈਲਸ 'ਚ ਨਾਟੋ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਬੈਠਕ 'ਚ ਅਮਰੀਕੀ ਵਫਦ ਦੀ ਅਗਵਾਈ ਕਰਨਗੇ। ਨਾਲ ਹੀ ਉਹ ਆਉਣ ਵਾਲੇ ਮਹੀਨਿਆਂ 'ਚ ਟਰੰਪ ਅਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਵਿਚਾਲੇ ਹੋਣ ਵਾਲੀ ਬੈਠਕ ਦੀ ਵੀ ਵਿਵਸਥਾ ਕਰਨਗੇ।


Related News